07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ ਮੁੜ ਤੈਅ ਕਰੇ ਕੇਂਦਰ ਸਰਕਾਰ-ਜਥੇ. ਸੁਰਜੀਤ ਸਿੰਘ ਦੋਭਾਲੀ

Ad Position 21
No active advertisement
ਅਜੀਤ ਡੈਸਕ 29-05-2026
ਕਾਠਗੜ੍ਹ, 28 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸਮਾਜ ਸੇਵੀ ਤੇ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਨੇ ਕਾਠਗੜ੍ਹ ਵਿਖੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਖੇਤੀਬਾੜੀ ਨੂੰ ਗੰਭੀਰ ਆਰਥਿਕ ਸੰਕਟ ਵੱਲ ਧੱਕ ਦਿੱਤਾ ਹੈ | ਦੋਭਾਲੀ ਨੇ ਕਿਹਾ ਕਿ ਖੇਤੀਬਾੜੀ ਦੀ ਲਾਗਤ ਵਿਚ ਡੀਜ਼ਲ ਸਭ ਤੋਂ ਵੱਡੇ ਖਰਚਿਆਂ ਵਿਚੋਂ ਇਕ ਹੈ, ਪਰ ਇਸ ਦੇ ਬਾਵਜੂਦ 2026 ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਪੁਰਾਣੀਆਂ ਡੀਜ਼ਲ ਕੀਮਤਾਂ ਦੇ ਆਧਾਰ 'ਤੇ ਤੈਅ ਕਰ ਦਿੱਤੇ ਗਏ ਹਨ, ਜੋ ਕਿਸਾਨਾਂ ਨਾਲ ਵੱਡੀ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਜ਼ (ਸੀ. ਏ. ਸੀ. ਪੀ) ਵਲੋਂ ਫ਼ਸਲਾਂ ਦੇ ਭਾਅ ਨਿਰਧਾਰਤ ਕਰਦੇ ਸਮੇਂ ਖੇਤੀ ਨਾਲ ਜੁੜੇ ਸਾਰੇ ਖਰਚਿਆਂ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ | ਉਨ੍ਹਾਂ ਕਿਹਾ ਟਰੈਕਟਰਾਂ, ਟਿਊਬਵੈੱਲਾਂ ਤੇ ਹੋਰ ਖੇਤੀ ਮਸ਼ੀਨਰੀ ਨੂੰ ਚਲਾਉਣ ਲਈ ਡੀਜ਼ਲ ਦੀ ਵੱਡੇ ਮਾਤਰਾ 'ਚ ਲੋੜ ਪੈਂਦੀ ਹੈ ਅਤੇ ਡੀਜ਼ਲ ਦੇ ਵਧੇ ਹੋਏ ਰੇਟਾਂ ਨੇ ਕਿਸਾਨਾਂ ਦੀ ਆਮਦਨ ਤੇ ਆਰਥਿਕ ਹਾਲਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਕ ਪਾਸੇ ਕੇਂਦਰ ਸਰਕਾਰ ਲਗਾਤਾਰ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਰਹੀ ਹੈ, ਜਦਕਿ ਦੂਜੇ ਪਾਸੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਦੇਣ ਤੋਂ ਮੁਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਿਦੇਸ਼ਾਂ ਦੀ ਤਰ੍ਹਾਂ ਕਿਸਾਨਾਂ ਲਈ ਸਬਸਿਡੀ ਵਾਲਾ ਡੀਜ਼ਲ ਉਪਲਬਧ ਕਰਵਾਏ ਜਾਂ ਫਿਰ ਵਧੀਆਂ ਹੋਈਆਂ ਡੀਜ਼ਲ ਕੀਮਤਾਂ ਨੂੰ ਧਿਆਨ 'ਚ ਰੱਖਦਿਆਂ ਘੱਟੋ-ਘੱਟ ਸਮਰਥਨ ਮੁੱਲ ਐਮ. ਐਸ. ਪੀ. ਦੀ ਮੁੜ ਸਮੀਖਿਆ ਕਰਕੇ ਨਵੇਂ ਭਾਅ ਤੈਅ ਕਰੇ |
Ad Position 22
No active advertisement
ਪਿਛਲੀ ਖ਼ਬਰ ਐਨ. ਆਰ. ਆਈ. ਮੋਹਨ ਸਿੰਘ ਮਾਨ ਯੂ. ਐਸ. ਏ. ਵਲੋਂ ਲੋੜਵੰਦ ਅਪਾਹਜਾਂ ਨੂੰ ਵ੍ਹੀਲਚੇਅਰਾਂ ਭੇਟ ਅਗਲੀ ਖ਼ਬਰ ਨਹਿਰਾਂ 'ਚ ਸਰਕਾਰ ਨੇ ਪਾਣੀ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਲਾਦੀਆਂ
Ad Position 24