28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਮਲ ਚੌਹਾਨ ਟੇਡੇਵਾਲ ਵਲੋਂ ਪੰਜਾਬ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ 'ਚ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਮਾਗਮ

Ad Position 21
No active advertisement
ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਤਿਸੰਗ ਕਰਦੇ ਹੋਏ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਭੂਰੀ ਵਾਲੇ ਤੇ ਹਾਜ਼ਰ ਸੰਗਤਾਂ | ਤਸਵੀਰਾਂ. ਵਿੰਦਰਪਾਲ ਝਾਂਡੀਆਂ <br/> 01-06-2026
ਨੂਰਪਰ ਬੇਦੀ, 31 ਮਈ (ਵਿੰਦਰ ਪਾਲ ਝਾਂਡੀਆਂ) - ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀ ਸੰਪਰਦਾਇ) ਦੇ ਆਸ਼ਰਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਗੁਰਗੱਦੀ ਪ੍ਰੰਪਰਾ ਦੇ ਪਰਮ ਸੇਵਕ ਅਤੇ ਡਾਇਰਸ਼ ਐਸੋਸੀਏਸ਼ਨ ਦੇ ਡਾਇਰੈਕਟਰ ਚੌਧਰੀ ਕਮਲ ਚੌਹਾਨ ਟੇਡੇਵਾਲ ਵਲੋਂ ਉਨ੍ਹਾਂ ਨੂੰ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿਚ ਅਤੇ ਸ਼ੁਕਰਾਨੇ ਵਜੋਂ ਮੌਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸਮਾਗਮ ਕਰਵਾਇਆ ਗਿਆ | ਸਮਾਗਮ ਮੌਕੇ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਜਗਤ ਗੁਰੂ ਅਚਾਰੀਆ ਬਾਬਾ ਗਰੀਬ ਦਾਸ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਇਸ ਮੌਕੇ ਵੱਡੀ ਤਦਾਦ 'ਚ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨ ਕੀਤੇ ਗਏ | ਪ੍ਰਧਾਨ ਕਮਲ ਚੌਹਾਨ ਟੇਢੇਵਾਲ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਕਮਲ ਚੌਹਾਨ ਟੇਡੇਵਾਲ ਨੇ ਸਵਾ ਲੱਖ ਰੁਪਏ ਦੀ ਦਾਨ ਰਾਸ਼ੀ ਭੂਰੀਵਾਲਿਆਂ ਦੀ ਸੰਸਥਾ ਲਈ ਭੇਟ ਕੀਤੀ | ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਬਾਬਾ ਬਲਦੇਵ ਸਿੰਘ ਅਬਿਆਣਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਹਰਦੀਪ ਕੌਰ ਲਾਲਪੁਰਾ, ਜੀਵਨ ਕੁਮਾਰ ਸੰਜੂ, ਉਂਕਾਰ ਚੌਹਾਨ ਟੇਡੇਵਾਲ, ਵਿਜੇ ਚੌਹਾਨ, ਨਰੇਸ਼ ਚੌਹਾਨ, ਨਰਿੰਦਰ ਚੌਹਾਨ, ਪਵਨ ਕੁਮਾਰ ਚੌਹਾਨ, ਐਮ.ਐਚ ਮਾਲ, ਸੋਹਣ ਲਾਲ ਚੇਚੀ ਕਰਤਾਰਪੁਰ, ਚੌਧਰੀ ਸੁਭਾਸ਼ ਰਾਮਪੁਰ, ਮਹਿੰਦਰ ਲਾਲ ਕੋਹਲੀ, ਪ੍ਰੇਮ ਚੰਦ ਝਾਂਗੜੀਆਂ, ਚੌਧਰੀ ਹੁਸਨ ਲਾਲ ਚੌਹਾਨ, ਰਜਿੰਦਰ ਕਾਲਾ, ਜਸਵਿੰਦਰ ਜਤੋਲੀ, ਸਰਪੰਚ ਲੇਖ ਰਾਮ ਬਾਲੇਵਾਲ, ਕਿ੍ਸ਼ਨ ਲਾਲ ਚੌਹਾਨ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਸੁਰਿੰਦਰ ਪਾਲ ਛਿੰਦੀ, ਸੁਰਿੰਦਰ ਸੇਠੀ, ਸੰਮਤੀ ਮੈਂਬਰ ਹਰਮਿੰਦਰ ਬਿੰਦੀ ਰੂੜੇਵਾਲ, ਨਰਿੰਦਰ ਝਾਂਡੀਆਂ, ਸਰਪੰਚ ਸ਼ਿਵਜੀਚੌਹਾਨ, ਨਰਿੰਦਰ ਰੂੜੇਵਾਲ, ਚਮਨ ਭਾਟੀਆ, ਮਾਸਟਰ ਸੁਭਾਸ਼ ਚੰਦਰ, ਕੈਪਟਨ ਗੁਰਚਰਨ ਦਾਸ, ਲਖਬੀਰ ਲੱਕੀ ਸਰਪੰਚ, ਹਰਜਿੰਦਰ ਟੇਡੇਵਾਲ, ਕੁਲਭੂਸ਼ਨ ਟੇਡੇਵਾਲ, ਕਰਮ ਚੰਦ ਚੌਹਾਨ, ਕਮਲਜੀਤ ਰੂੜੇਵਾਲ, ਸੁਰੇਸ਼ ਭਾਟੀਆ, ਸੋਹਣ ਲਾਲ ਭੂੰਬਲਾਂ, ਸ਼ਾਮ ਲਾਲ ਕਰਤਾਰਪੁਰ, ਸੋਹਣ ਲਾਲ ਜਤੋਲੀ, ਠੇਕੇਦਾਰ ਰਾਕੇਸ਼ ਗੋਰਸੀ, ਦਰਸ਼ਨ ਟੇਡੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਮਿਲਿਆ ਨਗਰ ਕੌਂਸਲ ਨੰਗਲ ਦੀਆਂ ਚੋਣਾਂ 'ਚ ਸਪੱਸ਼ਟ ਬਹੁਮਤ <br/> ਅਗਲੀ ਖ਼ਬਰ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ 'ਚੋਂ ਬਰਖਾਸਤ ਕਰੇ ਭਾਜਪਾ ਹਾਈਕਮਾਂਡ : ਰਾਜਾ ਨੰਨਹੇੜੀਆਂ <br/>
Ad Position 24