ਸ੍ਰੀ ਅਨੰਦਪੁਰ ਸਾਹਿਬ, 31 ਮਈ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਨਿੱਕੂਵਾਲ ਦੇ ਪੰਚਾਇਤ ਮੈਂਬਰ ਅਵਤਾਰ ਕਿਸ਼ਨ ਸੈਣੀ ਦੇ ਵੱਡੇ ਭਰਾਤਾ ਕਾਰੋਬਾਰੀ ਪੋਲਾ ਰਾਮ ਸੈਣੀ (58) ਦੀ ਦਿਲ ਦੀ ਗਤੀ ਰੁਕ ਜਾਣ ਕਾਰਨ ਅਚਾਨਕ ਮੌਤ ਹੋ ਗਈ | ਉਹ ਆਪਣੇ ਪਿੱਛੇ ਪਤਨੀ ਮਾਇਆ ਦੇਵੀ ਤੋਂ ਇਲਾਵਾ ਦੋ ਪੁੱਤਰ ਰਜਿੰਦਰ ਸਿੰਘ ਅਤੇ ਮਲਕੀਤ ਸਿੰਘ ਤੇ ਇੱਕ ਪੁੱਤਰੀ ਤਰਨਜੀਤ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਉਹ ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਸਨ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਸਰਪੰਚ ਮਨਜੀਤ ਕੌਰ, ਸਹਿਕਾਰੀ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਫੱਲੀ, ਆਪ ਆਗੂ ਸੋਹਣ ਸਿੰਘ ਨਿੱਕੂਵਾਲ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰਾਮ ਆਸਰਾ ਸਿੰਘ, ਮੰਦਰ ਕਮੇਟੀ ਦੇ ਪ੍ਰਧਾਨ ਬਾਬਾ ਚਰਨ ਦਾਸ, ਸਾਬਕਾ ਸਰਪੰਚ ਜਰਨੈਲ ਸਿੰਘ ਠੇਕੇਦਾਰ, ਸੂਬੇਦਾਰ ਦੇਵ ਰਾਜ, ਰਾਮ ਚੰਦ, ਸਾਬਕਾ ਪੰਚ ਕੁਲਦੀਪ ਕੁਮਾਰ, ਸਰਬਣ ਸਿੰਘ, ਮੇਲਾ ਰਾਮ, ਕਿ੍ਸ਼ਨ ਸਿੰਘ, ਮਨਮੋਹਨ ਸਿੰਘ ਪੰਚ, ਸੁਖਦੇਵ ਸਿੰਘ, ਗੀਤਕਾਰ ਜੱਗਾ ਨਿੱਕੂਵਾਲ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ, ਟੈਕਸੀ ਯੂਨੀਅਨ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ, ਹਰਦਿਆਲ ਸਿੰਘ ਬਿਜਲੀ ਵਾਲੇ, ਅਮਰੀਕ ਸਿੰਘ, ਅਮਰਜੀਤ ਸਿੰਘ ਬਿੱਲਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |