03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਘਨੌਲੀ ਵਿਖੇ ਚਮੜੀ ਦੇ ਰੋਗਾਂ ਸੰਬੰਧੀ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 08-06-2026
ਘਨੌਲੀ, 7 ਜੂਨ (ਜਸਵੀਰ ਸਿੰਘ ਸੈਣੀ)- ਘਨੌਲੀ ਵਿਖੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਵੀ. ਕੇ. ਸਿੰਘ ਵਲੋਂ ਗਰਾਮ ਪੰਚਾਇਤ ਘਨੌਲੀ ਦੇ ਸਹਿਯੋਗ ਨਾਲ ਚਮੜੀ ਦੇ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਗਰਾਮ ਪੰਚਾਇਤ ਤੇ ਸਰਪੰਚ ਕੁਲਦੀਪ ਸਿੰਘ ਜੇ.ਈ. ਵਲੋਂ ਕੀਤਾ ਗਿਆ | ਇਸ ਦੌਰਾਨ ਡਾਕਟਰ ਵੀ. ਕੇ. ਸਿੰਘ ਵਲੋਂ ਚਮੜੀ ਦੇ ਵੱਖ-ਵੱਖ ਰੋਗੀਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤੇ ਰੋਗੀਆਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਡਾਕਟਰ ਵੀ.ਕੇ. ਸਿੰਘ ਨੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਰੋਗੀਆਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ | ਇਸ ਮੌਕੇ 65 ਰੋਗੀਆਂ ਨੇ ਆਪਣੀ ਬਿਮਾਰੀ ਦਾ ਇਲਾਜ ਕਰਵਾਇਆ | ਗਰਾਮ ਪੰਚਾਇਤ ਘਨੌਲੀ ਸਰਪੰਚ ਕੁਲਦੀਪ ਸਿੰਘ ਜੇ.ਈ. ਤੇ ਪੰਚਾਇਤ ਮੈਂਬਰਾਂ, ਪੰਚ ਤਰਲੋਚਨ ਸਿੰਘ, ਪੰਚ ਪਰਗਟ ਸਿੰਘ ਘਨੌਲੀ, ਪੰਚ ਮਨਜੀਤ ਸਿੰਘ ਪਿੰਕਾ ਤੇ ਹੋਰਨਾਂ ਵਲੋਂ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੰਦੀਪ ਭੰਡਾਰੀ, ਰਾਜੇਸ਼ ਸ਼ਰਮਾ ਤੇ ਗੁਰਜੀਤ ਸਿੰਘ ਥਲੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਵਲੋਂ ਡੀ.ਏ. ਜਾਰੀ ਨਾ ਕਰਨ 'ਤੇ ਸਰਕਾਰ ਦੀ ਨਿਖੇਧੀ <br/> ਅਗਲੀ ਖ਼ਬਰ ਟਿੱਬਾ ਨੰਗਲ ਵਿਖੇ ਨੌਜਵਾਨਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>
Ad Position 24
No active advertisement