ਨੂਰਪੁਰ ਬੇਦੀ, 7 ਜੂਨ (ਹਰਦੀਪ ਸਿੰਘ ਢੀਂਡਸਾ)- ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਵਿਚ ਕੁੱਲ ਹਿੰਦ ਕਿਸਾਨ ਸਭਾ ਰੋਪੜ ਦੇ ਸ਼ਹੀਦ ਸੰਤੋਖ ਸਿੰਘ ਸਰਾਂ ਦੀ ਅੱਜ ਪੰਜਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਸਰਾਂ ਵਿਖੇ ਗੁਰਦੁਆਰਾ ਸਾਹਿਬ 'ਚ ਮਨਾਈ ਗਈ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਦੀ ਕਿਸਾਨੀ ਨੂੰ ਖੇਤੀ ਤੋਂ ਦੂਰ ਕਰ ਦੇਣਾ ਸੀ | ਇਸ ਖ਼ਿਲਾਫ਼ ਚੱਲੇ ਲਾ-ਮਿਸਾਲ ਕਿਸਾਨ ਅੰਦੋਲਨ ਵਿਚ ਦੇਸ਼ ਦੇ ਕਿਸਾਨਾਂ ਨੇ ਬਹੁਤ ਵੱਡਾ ਹਿੱਸਾ ਪਾ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਇਆ | ਮੀਤ ਪ੍ਰਧਾਨ ਕਰਨੈਲ ਸਿੰਘ ਬਜਰੂੜ ਨੇ ਕਿਹਾ ਕਿ ਸੰਤੋਖ ਸਿੰਘ ਸਰਾਂ ਨੇ ਦਿੱਲੀ ਮੋਰਚੇ ਵਿਚ ਬਹੁਤ ਵੱਡਾ ਹਿੱਸਾ ਪਾਇਆ, ਉਹ ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਖੱਬੀ ਲਹਿਰ ਨਾਲ ਜੁੜ ਗਏ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਉੱਘੇ ਆਗੂ ਬਣੇ | ਇਸ ਮੌਕੇ ਕਿਸਾਨ ਆਗੂ ਭਜਨ ਸਿੰਘ ਸੰਦੋਆ, ਜਗੀਰ ਸਿੰਘ ਰੌਲ਼ੀ, ਰੌਸ਼ਨ ਸਿੰਘ ਸੈਣੀ ਮਾਜਰਾ, ਡਾਕਟਰ ਜੋਗਿੰਦਰ ਸਿੰਘ ਬੇਲਾ, ਬਲਵੀਰ ਸਿੰਘ ਅਟਵਾਲ ਤੋਂ ਇਲਾਵਾ ਪੁੱਤਰ ਮੋਹਕਮ ਸਿੰਘ, ਪੁੱਤਰ ਜਸਕਰਨ ਸਿੰਘ, ਲੰਬੜਦਾਰ ਮਹਿੰਦਰ ਸਿੰਘ ਢੀਂਡਸਾ, ਲੰਬੜਦਾਰ ਜਸਵਿੰਦਰ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ ਢੀਂਡਸਾ, ਅਮਰੀਕ ਸਿੰਘ, ਜਗਦੇਵ ਸਿੰਘ ਢੀਂਡਸਾ, ਸੂਬੇਦਾਰ ਗੁਰਬਚਨ ਸਿੰਘ, ਮਾਸਟਰ ਹਰਦੇਵ ਸਿੰਘ, ਸੂਬੇਦਾਰ ਸੋਹਣ ਸਿੰਘ, ਊਧਮ ਸਿੰਘ ਲਾਈਨ ਮੈਨ, ਅਵਤਾਰ ਸਿੰਘ ਜੇਈ ਆਦਿ ਵੀ ਹਾਜ਼ਰ ਸਨ |