18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੀਨੀਅਰ ਸਿਟੀਜ਼ਨਜ਼ ਕੌਂਸਲ ਨੇ ਮਨਾਇਆ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ

Ad Position 21
No active advertisement
ਅਜੀਤ ਡੈਸਕ 16-06-2026
ਰੂਪਨਗਰ, 15 ਜੂਨ (ਯਸ਼ਵੰਤ ਬੱਸੀ)-ਸੀਨੀਅਰ ਸਿਟੀਜਨਜ਼ ਕੌਂਸਲ, ਰੂਪਨਗਰ ਵਲੋਂ ਅੱਜ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਹਾਰਾਜਾ ਰਣਜੀਤ ਸਿੰਘ ਬਾਗ, ਰੂਪਨਗਰ ਵਿਖੇ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੌਂਸਲ ਦੇ ਸਰਪ੍ਰਸਤ ਸੁਰਜਨ ਸਿੰਘ ਦੇ 78ਵੇਂ ਜਨਮ ਦਿਵਸ ਮੌਕੇ ਕਟਹਲ ਦਾ ਬੂਟਾ ਲਗਾ ਕੇ ਕੀਤੀ ਗਈ। ਇਸ ਉਪਰੰਤ ਸਾਬਕਾ ਪ੍ਰਧਾਨ ਇੰਜ. ਕਰਨੈਲ ਸਿੰਘ, ਭਾਜਪਾ ਆਗੂ ਜਗਦੀਸ਼ ਚੰਦਰ ਕਾਜਲਾ, ਰਣਜੀਤ ਐਵੇਨਿਊ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨਨੂੰਆਂ, ਐਸ.ਡੀ.�. ਜਗਦੀਸ਼ ਲਾਲ, ਹਰਬੰਸ ਸਿੰਘ, ਸਲਾਹਕਾਰ ਭਗਵੰਤ ਕੌਰ, ਮਹਿੰਦਰ ਜੈਨ ਅਤੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਨੇ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਿੱਖ ਬੁੱਧੀਜੀਵੀ ਸ਼ਮਿੰਦਰ ਸਿੰਘ ਭੱਕੂਮਾਜਰਾ ਨੇ ਆਪਣੀ ਕਵਿਤਾ ‘‘ਮਾਪੇ” ਰਾਹੀਂ ਹਾਜ਼ਰੀਨ ਨੂੰ ਭਾਵੁਕ ਕੀਤਾ। ਪ੍ਰੋਗਰਾਮ ਦੌਰਾਨ 300 ਦੇ ਕਰੀਬ ਬਜ਼ੁਰਗਾਂ ਦਾ ਸਤਿਕਾਰ ‘ਸਾਡਾ ਫ਼ਰਜ਼, ਸਾਡਾ ਸੰਸਕਾਰ’ ਸਬੰਧੀ ਸੁਨੇਹਾ ਦਿੰਦੇ ਪਰਚੇ ਵੀ ਭਾਗੀਦਾਰਾਂ ਨੂੰ ਦਿੱਤੇ ਗਏ। ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਜਾਗਰੂਕਤਾ ਦਿਵਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕੌਂਸਲ ਵਲੋਂ ਚਲਾਈਆਂ ਜਾ ਰਹੀਆਂ ਮੌਜੂਦਾ ਗਤੀਵਿਧੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ: ਅਕਿਸ਼ਤਾ ਗੁਪਤਾ ਅਤੇ ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਬਿਲ ਦਾ ਬੂਟਾ ਲਗਾ ਕੇ ਵਰਖਾ ਰੁੱਤ ਦੌਰਾਨ ਚਲਾਈ ਜਾਣ ਵਾਲੀ ਬੂਟੇੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਵੀ ਕੀਤਾ। ਇਸ ਮੌਕੇ ਐਸ.ਐਸ.ਪੀ. ਮਨਿੰਦਰ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਜਾਂ ਅਣਗਹਿਲੀ ਸਬੰਧੀ ਸ਼ਿਕਾਇਤ ਲਈ ਉਹ ਬਿਨਾਂ ਕਿਸੇ ਝਿਜਕ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ, ਟਰੇਡ ਵਿੰਗ ਦੇ ਹਲਕਾ ਇੰਚਾਰਜ ਅਮਨਦੀਪ ਸਿੰਘ, ਕੌਂਸਲ ਦੇ ਕਾਰਜਕਾਰਣੀ ਮੈਂਬਰ ਅਤੇ ਅਹੁਦੇਦਾਰ ਪਰਮਿੰਦਰ ਬੀਰ ਸਿੰਘ ਚੀਮਾ, ਅਵਤਾਰ ਸਿੰਘ ਲੌਂਗੀਆ, ਗੁਰਚਰਨ ਸਿੰਘ ਬੇਲੀ, ਸਰਬਜੀਤ ਸਿੰਘ, ਹਜੂਰਾ ਸਿੰਘ, ਇੰਸਪੈਕਟਰ ਕੇਹਰ ਸਿੰਘ, ਗੁਰਨਾਮ ਸਿੰਘ ਧਾਮੀ ਅਤੇ ਇੰਜੀਨੀਅਰ ਦੀਦਾਰ ਸਿੰਘ ਤੋਂ ਇਲਾਵਾ ਇਲਾਕੇ ਦੇ ਵਸਨੀਕ ਮੋਹਨ ਸਿੰਘ ਚਾਹਲ, ਧਰਮਵੀਰ ਸ਼ਰਮਾ, ਸੰਜੇ ਅਗਨੀਹੋਤਰੀ, ਕਰਨੈਲ ਸਿੰਘ, ਪਰਮਜੀਤ ਸਿੰਘ, ਨਵਨੀਤ ਮਹਿਤਾ, ਕੌਸ਼ਲਿਆ ਰਾਣੀ, ਬਲਵੀਰ ਸਿੰਘ, ਲਖਵੀਰ ਸਿੰਘ, ਸੈਣੀ ਮਾਸਟਰ, ਰਵਿੰਦਰ ਸਿੰਘ, ਬਲਵੰਤ ਸਿੰਘ ਚਾਂਦਪੁਰੀ ਅਤੇ ਅਵਤਾਰ ਸਿੰਘ ਖੈਰਾਬਾਦ ਸਮੇਤ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿਚ ਕੌਂਸਲ ਦੇ ਪ੍ਰਧਾਨ ਨੇ ਕੌਂਸਲ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਸੁਰਜਨ ਸਿੰਘ ਅਤੇ ਸਾਬਕਾ ਰੇਂਜ ਅਫ਼ਸਰ ਅਮਰਜੀਤ ਸਿੰਘ ਦਾ ਪ੍ਰੋਗਰਾਮ ਦੌਰਾਨ ਸਭਨਾਂ ਲਈ ਰਿਫਰੈਸ਼ਮੈਂਟ ਦੀ ਸੇਵਾ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਯੂ.ਪੀ.ਐਸ.ਸੀ. ’ਚ 312ਵਾਂ ਰੈਂਕ ਪ੍ਰਾਪਤ ਕਰਨ ਵਾਲੀ ਇੰਸਪੈਕਟਰ ਰਾਜੀਵ ਚੌਧਰੀ ਦੀ ਧੀ ਕਰਿਤਕਾ ਚੌਧਰੀ ਨੂੰ ਮੁੱਖ ਮੰਤਰੀ ਭ... ਅਗਲੀ ਖ਼ਬਰ ਜਨਤਕ ਥਾਂ ’ਤੇ ਕੂੜਾ ਸੁੱਟਣ ਤੇ ਕੌਂਸਲ ਅਧਿਕਾਰੀਆਂ ਨਾਲ ਬਦਸਲੂਕੀ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24