18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਯੂ.ਪੀ.ਐਸ.ਸੀ. ’ਚ 312ਵਾਂ ਰੈਂਕ ਪ੍ਰਾਪਤ ਕਰਨ ਵਾਲੀ ਇੰਸਪੈਕਟਰ ਰਾਜੀਵ ਚੌਧਰੀ ਦੀ ਧੀ ਕਰਿਤਕਾ ਚੌਧਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਨਮਨਿ

Ad Position 21
No active advertisement
ਅਜੀਤ ਡੈਸਕ 16-06-2026
ਨੂਰਪੁਰ ਬੇਦੀ, 15 ਜੂਨ (ਵਿੰਦਰਪਾਲ ਝਾਂਡੀਆਂ)-ਪੰਜਾਬ ਸਰਕਾਰ ਵਲੋਂ ਯੂ. ਪੀ. ਐਸ. ਸੀ. ਪ੍ਰੀਖਿਆ 2025 ਵਿਚ ਸਫਲ ਰਹਿਣ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ। ਜਿਸ ਵਿਚ ਇਮਾਨਦਾਰ ਪੁਲਿਸ ਅਫ਼ਸਰ ਵਜੋ ਜਾਣੇ ਜਾਂਦੇ ਥਾਣਾ ਨੂਰਪੁਰ ਬੇਦੀ ਦੇ ਰਹਿ ਚੁੱਕੇ ਐਸ.ਐਚ.�. ਇੰਸਪੈਕਟਰ ਚੌਧਰੀ ਰਾਜੀਵ ਕੁਮਾਰ ਬਜਾੜ ਦੀ ਹੋਣਹਾਰ ਧੀ ਕਰਿਤਕਾ ਚੌਧਰੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਸਰਦਾਰ ਮਾਨ ਨੇ ਕਰਿਤਕਾ ਚੌਧਰੀ ਨੂੰ ਵਧਾਈ ਦਿੰਦਿਆ ਉਸਦੀ ਮਿਹਨਤ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਲੜਕੇ ਲੜਕੀਆ ਮਿਹਨਤ ਕਰਕੇ ਆਲ ਇੰਡੀਆ ਪੱਧਰ ਦੀ ਇਹ ਵੱਕਾਰੀ ਉਕਤ ਪ੍ਰੀਖਿਆ ਪਾਸ ਕਰਕੇ ਸੂਬੇ ਦਾ ਨਾਂਅ ਰੋਸ਼ਨ ਕਰ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਨੌਜਵਾਨਾਂ ਨੂੰ ਵੱਡੇ ਉੱਚ ਅਹੁਦਿਆਂ ਤੇ ਬੈਠੇ ਦੇਖਣ ਸਾਡਾ ਸੁਪਨਾ ਹੈ ਅਤੇ ਇਸਨੂੰ ਪੂਰਾ ਕਰਨ ਲਈ ਤੁਹਾਡੀ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇੱਥੇ ਦੱਸਦੀਏ ਕਿ ਕਰਿਤਕਾ ਚੌਧਰੀ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵਿਚ ਆਲ ਇੰਡੀਆ ਪੱਧਰ ‘ਤੇ 312ਵਾਂ ਰੈਂਕ ਹਾਸਲ ਕਰਕੇ ਆਪਣੇ ਇਲਾਕੇ, ਮਾਤਾ-ਪਿਤਾ, ਸੂਬੇ ਅਤੇ ਗੁੱਜਰ ਸਮਾਜ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਸੀ। ਇਸ ਮਾਣਮੱਤੀ ਪ੍ਰਾਪਤੀ ਤੇ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੋਂ ਮਿਲੇ ਸਨਮਾਨ ਦੇ ਇਤਿਹਾਸਕ ਪਲ ਤੇ ਗੁੱਜਰ ਸਮਾਜ ਵਿਚ ਵੱਡਾ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਕਰਿਤਕਾ ਚੌਧਰੀ ਨੇ ਦਸਵੀ ਅਤੇ ਬਾਰ੍ਹਵੀਂ ਵਿਚ ਵੀ ਨਾਰਥ ਜੋਨ ਵਿਚ ਟਾਪ ਕੀਤਾ ਅਤੇ ਲੇਡੀ ਸ੍ਰੀ ਰਾਮ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਅਤੇ ਦਿੱਲੀ ਯੂਨੀਵਰਸਿਟੀ ਤੋਂ ਐਮ.ਐਸ.ਸੀ. ਸਾਇਕੋਲੋਜੀ ਗੋਲਡ ਮੈਡਲ ਨਾਲ ਕੀਤੀ ਹੋਈ ਹੈ। ਕਰਿਤਕਾ ਚੌਧਰੀ ਪੰਜਾਬ ਦੇ ਗੁੱਜਰ ਸਮਾਜ ਦੀ ਪਹਿਲੀ ਬੇਟੀ ਹੈ ਜਿਸਨੇ ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕਰਕੇ ਨਵਾਂ ਇਤਿਹਾਸ ਰਚਿਆ ਹੈ। ਸਨਮਾਨ ਮੌਕੇ ‘ਤੇ ਉਨਾਂ ਨਾਲ ਪਿਤਾ ਇੰਸਪੈਕਟਰ ਚੌਧਰੀ ਰਾਜੀਵ ਕੁਮਾਰ ਬਜਾੜ ਮਾਤਾ ਦਰਸ਼ਨਾ ਦੇਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2 ਰੋਜ਼ਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਕੌਂਸਲ ਨੇ ਮਨਾਇਆ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ
Ad Position 24