ਰੂਪਨਗਰ,15 ਜੂਨ (ਯਸ਼ਵੰਤ ਬੱਸੀ)-53ਵੀਂ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਸ਼ਿਵਾਲਿਕ ਕਲੱਬ ਰੂਪਨਗਰ ਵਿਖੇ ਸਮਾਪਤ ਹੋਈ। ਇਸ ਮੌਕੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਆਰ .ਐਸ .ਪਰਮਾਰ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਦੋ ਰੋਜ਼ਾ ਚੈਂਪੀਅਨਸ਼ਿਪ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੁਰਸ਼ ਸਿੰਗਲਜ ਵਿਚ ਦੁਸ਼ਾਂਤ ਅਤੇ ਵੂਮੈਨ ਸਿੰਗਲਜ਼ ਵਿਚ ਜਸਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਪੁਰਸ਼ ਡਬਲਜ਼ ਵਿਚ ਧੀਰਜ ਅਤੇ ਦੁਸ਼ਾਂਤ, ਲੜਕੇ ਸਿੰਗਲ ਅੰਡਰ-19 ਵਿਚ ਅਰਹਾਨ ਅਰੋੜਾ, ਲੜਕੀਆਂ ਸਿੰਗਲਜ਼ ਅੰਡਰ-19 ਵਿਚ ਜਸਰੀਤ ਕੌਰ, ਲੜਕੇ ਡਬਲਜ਼ ਅੰਡਰ-19 ਵਿਚ ਸਕਸ਼ਮ ਅਤੇ ਤੁਸ਼ਾਰ, ਲੜਕੀਆਂ ਸਿੰਗਲਜ਼ ਅੰਡਰ-17 ਵਿਚ ਜਸਰੀਤ ਕੌਰ, ਲੜਕੇ ਸਿੰਗਲ ਅੰਡਰ-17 ਵਿਚ ਸਕਸ਼ਮ, ਅੰਡਰ-15 ਗਰਲਜ਼ ਸਿੰਗਲਜ਼ ਵਿਚ ਸ਼ਬਦਪ੍ਰੀਤ ਕੌਰ ਰਾਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੜਕੇ ਸਿੰਗਲਜ਼ ਅੰਡਰ-15 ਵਿਚ ਦਿਸ਼ਾਂਤ, ਲੜਕੀਆਂ ਸਿੰਗਲਜ਼ ਅੰਡਰ-13 ਵਿਚ ਰਿਜੂ, ਲੜਕੇ ਸਿੰਗਲ ਅੰਡਰ-13 ਵਿਚ ਦਿਸ਼ਾਂਤ, ਲੜਕੀਆਂ ਸਿੰਗਲਜ਼ ਅੰਡਰ-11 ਵਿਚ ਧਾਨਿਆ ਧਵਨ ਅਤੇ ਲੜਕੇ ਸਿੰਗਲ ਅੰਡਰ-11 ਵਿਚ ਦੁਸ਼ਾਂਤ ਨੇ ਜੇਤੂ ਟਰਾਫੀ ‘ਤੇ ਕਬਜ਼ਾ ਕੀਤਾ। ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਿਡਾਰੀ ਅਤੇ ਮਾਪਿਆਂ ਤੋਂ ਇਲਾਵਾ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸੇਠੀ, ਮੀਤ ਪ੍ਰਧਾਨ ਪਰਮਜੀਤ ਸਿੰਘ ਮੱਕੜ ਜਨਰਲ ਸਕੱਤਰ ਚਿਤਰੰਜਨ ਬਾਂਸਲ, ਕੈਸ਼ੀਅਰ ਸ਼ਿਵ ਕਾਂਤ ਕਾਲੀਆ, ਪ੍ਰਮੋਧ ਸ਼ਰਮਾ, ਆਸ਼ੀਸ਼ ਕੁਮਾਰ ਅਰੋੜਾ, ਧੀਰਜ ਸ਼ਰਮਾ ਅਤੇ ਬੈਡਮਿੰਟਨ ਕੋਚ ਰਮਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।