17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਕਥਿਤ ਜਾਅਲੀ ਪੀ.ਐਚ.ਡੀ. ਡਿਗਰੀ ਮਾਮਲੇ ਵਿੱਚ ਹੋਇਆ ਸੀ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 17 ਅਗਸਤ (ਪੱਤਰ ਪ੍ਰੇਰਕ)- ਸ੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਜਦੋਕਿ ਉਸ ਖਿਲਾਫ਼ ਕਥਿਤ ਜਾਅਲੀ ਪੀ.

Ad Position 21
No active advertisement
ਅਜੀਤ ਡੈਸਕ 18-08-2026
ਸ੍ਰੀ ਅਨੰਦਪੁਰ ਸਾਹਿਬ, 17 ਅਗਸਤ (ਪੱਤਰ ਪ੍ਰੇਰਕ)- ਸ੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਹੈ।ਜਦੋਕਿ ਉਸ ਖਿਲਾਫ਼ ਕਥਿਤ ਜਾਅਲੀ ਪੀ.ਐਚ.ਡੀ. ਡਿਗਰੀ ਮਾਮਲੇ ਵਿਚ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵਲੋਂ ਭਾਰਤੀ ਦੰਡਾਵਲੀ ਦੀ ਧਾਰਾ 419, 420, 465, 471 ਅਤੇ ਭਾਰਤੀ ਨਾਗਰਿਕ ਸੁਰੱਖਿਆ ਸਾਹਿੰਤਾ ਦੀ ਧਾਰਾ 482 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ ਨੂੰ ਮਿਲੀ ਸ਼ਿਕਾਇਤ ਦੀ ਪੜਤਾਲ ਕਰਨ ਦੀ ਹਦਾਇਤ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡਚਲਵਾਲ ਵਲੋਂ ਤੱਥ ਖੋਜ਼ ਕਮੇਟੀ ਦਾ ਗਠਨ ਕੀਤਾ ਗਿਆ ਸੀ।ਜਿਸਦੀ ਅਗਵਾਈ ਐਸ.ਪੀ. ਜਾਂਚ ਰੂਪਨਗਰ ਵਲੋਂ ਕੀਤੀ ਗਈ ਸੀ।ਇਸ ਕਮੇਟੀ ਵਿੱਚ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੋਂ ਇਲਾਵਾ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ ਅਤੇ ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਜ਼ਸਨਦੀਪ ਸਿੰਘ ਮਾਨ ਸ਼ਾਮਲ ਸਨ। ਕਮੇਟੀ ਦੀ ਪੜਤਾਲ ਤੋਂ ਬਾਅਦ ਤਿਆਰ ਰਿਪੋਰਟ ਵਿਚ ਪ੍ਰਿੰਸੀਪਲ ਵਲੋਂ ਕਥਿਤ ਤੌਰ ਤੇ ਪੀ.ਐਚ.ਡੀ. ਦੀ ਡਿਗਰੀ ਨਾ ਹੋਣ ਦੇ ਬਾਵਜੂਦ ਆਪਣੇ ਨਾਮ ਅਤੇ ਕੁਝ ਦਸਤਾਵੇਜਾਂ ਵਿਚ ’ਡਾਕਟਰ’ ਸ਼ਬਦ ਵਰਤੋਂ ਕਰਨ ਸਬੰਧੀ ਤੱਥ ਦਰਜ ਕੀਤੇ ਗਏ ਸਨ।ਜਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਦੀ ਹਦਾਇਤ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ।ਜਿਸਦੀ ਪੁਸ਼ਟੀ ਉਪ ਪੁਲਿਸ ਕਪਤਾਨ ਜ਼ਸਨਦੀਪ ਸਿੰਘ ਮਾਨ ਵਲੋਂ ਪੱਤਰਕਾਰ ਮਿਲਣ ੀ ਦੌਰਾਨ ਕੀਤੀ ਗਈ ਸੀ।ਦੱਸ ਦੇਈਏ ਕਿ ਪੁਲਿਸ ਵਲੋਂ ਪ੍ਰਿੰਸੀਪਲ ਸੋਨੂ ਵਾਲੀਆ ਦੀ ਗ੍ਰਿਫਤਾਰੀ ਲਈ ਸ੍ਰੀ ਦਸ਼ਮੇਸ਼ ਅਕੈਡਮੀ ਵਿਖੇ ਛਾਪਾ ਵੀ ਮਾਰਿਆ ਗਿਆ ਸੀ।ਪਰੰਤੂ ਉਹ ਅਤੇ ਕੁਅਰਡੀਨੇਟਰ ਭਾਰਤ ਭੂਸ਼ਣ ਸਿੰਘ ਪੁਲਿਸ ਨੂੰ ਨਹੀਂ ਮਿਲੇ ਸੀ। ਜਾਣਕਾਰੀ ਅਨੂਸਾਰ ਪ੍ਰਿੰਸੀਪਲ ਸੋਨੂ ਵਾਲੀਆ ਵਲੋਂ ਮਾਨਯੋਗ ਜਿਲ੍ਹਾ ਅਦਾਲਤ ਵਿੱਚ ਆਪਣੀ ਜਮਾਨਤ ਲਈ ਅਰਜੀ ਦਾਇਰ ਕੀਤੀ ਹੋਈ ਹੈ।ਜਿਸ ਤੇ 21 ਅਗਸਤ ਸੁਣਵਾਈ ਲਈ ਪਈ ਹੈ।ਇਸ ਸਬੰਧੀ ਥਾਣਾ ਮੁਖੀ ਜਤਿਨ ਕਪੂਰ ਨੇ ਕਿਹਾ ਕਿ ਪੁਲਿਸ ਵਲੋਂ ਪ੍ਰਿੰਸੀਪਲ ਦੀ ਗ੍ਰਿਫਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਥਲੀ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਉਚੇਚੇ ਤੌਰ ਤੇ ਵਿਧਾਇਕ ਚੱਢਾ ਦੀ ਧਰਮ ਪਤਨੀ ਮੈਡਮ ਨਿਸ਼ਾ ਪਹੁੰਚੇ ਅਗਲੀ ਖ਼ਬਰ ਰੂਪਨਗਰ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਦੋ ਦਿਨਾ ਕਲਮ ਛੋੜ ਹੜਤਾਲ ਸ਼ੁਰੂ
Ad Position 24