ਰੂਪਨਗਰ, 19 ਜੂਨ (ਸਤਨਾਮ ਸਿੰਘ ਸੱਤੀ)- ਗੁਰਦੁਆਰਾ ਸ੍ਰੀ ਕਲਗ਼ੀਧਰ (ਟਿੱਬੀ ਸਾਹਿਬ) ਸ੍ਰੀ ਕਲਗ਼ੀਧਰ ਕੰਨਿਆ ਪਾਠਸ਼ਾਲਾ, ਰੋਪੜ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲਰ ਬੀਬੀ ਜਸਬੀਰ ਕੌਰ ਵਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਉਪਦੇਸ਼ਾਂ ਅਤੇ ਮਹਾਨ ਸ਼ਹਾਦਤ ਸਬੰਧੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਹਜ਼ੂਰੀ ਰਾਗੀ ਭਾਈ ਰਣਬੀਰ ਸਿੰਘ, ਭਾਈ ਵਰਿੰਦਰ ਸਿੰਘ ਭੱਠਾ ਸਾਹਿਬ ਵਾਲੇ ਅਤੇ ਭਾਈ ਹਰਪ੍ਰੀਤ ਸਿੰਘ ਭੱਠਾ ਸਾਹਿਬ ਵਾਲਿਆਂ ਨੇ ਰਸਭਿੰਨਾ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਦੇ ਇਤਿਹਾਸਕ ਮਹੱਤਵ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਇੰਦਰਪਾਲ ਸਿੰਘ ਸਤਿਆਲ ਐਮ.ਸੀ., ਪਰਵਿੰਦਰ ਪਾਲ ਸਿੰਘ ਪਿੰਟਾ, ਅੰਮ੍ਰਿਤਪਾਲ ਸਿੰਘ ਸੋਨੂੰ, ਸੁਖਜਿੰਦਰ ਸਿੰਘ ਫ਼ੌਜੀ, ਸੰਜੀਵ ਕੁਮਾਰ, ਬਨਵਾਰੀ ਲਾਲ, ਅਮਨਪ੍ਰੀਤ ਸਿੰਘ ਕਾਬੜਵਾਲ, ਕਿਰਨ ਗੁਪਤਾ, ਹਰਮਿੰਦਰ ਪਾਲ ਸਿੰਘ ਭੂੰਡੀ, ਪਰਮਜੀਤ ਸਿੰਘ ਮਾਕੜ, ਸੁਖਵਿੰਦਰ ਸਿੰਘ ਪਟਵਾਰੀ, ਗੁਰਿੰਦਰ ਸਿੰਘ ਬਾਵਾ, ਕਾਜਲਾ (ਸਾਬਕਾ ਐਮ.ਸੀ.), ਰਚਨਾ ਲਾਂਬਾ, ਮੁਕੇਸ਼ ਸਾਈਂ, ਗੁਰਬਖ਼ਸ਼ ਸਿੰਘ ਉਬਰਾਏ, ਗੁਰਮੁਖ ਸਿੰਘ ਸੈਣੀ, ਗੁਰਨਾਮ ਸਿੰਘ ਧਾਮੀ, ਅਮਰਜੀਤ ਸਿੰਘ ਜੱਗੀ, ਸੁਖਵਿੰਦਰ ਸਿੰਘ ਬਾਵਾ, ਮਹਿੰਦਰ ਸਿੰਘ ਉਬਰਾਏ, ਜਤਿੰਦਰ ਸਿੰਘ ਸੇਠੀ, ਹਰਪ੍ਰੀਤ ਸਿੰਘ ਸੇਠੀ, ਪਵਨ ਕੁਮਾਰ ਐਸ.ਐਚ.ਓ., ਸੁਖਵਿੰਦਰ ਸਿੰਘ (ਫ਼ਰੀਦ ਫਾਈਨਾਂਸ), ਪ੍ਰਿੰਸੀਪਲ ਸੰਧੂ, ਹਰਭਜਨ ਸਿੰਘ, ਕਮਲ, ਦਲਜੀਤ ਸਿੰਘ, ਓਮੀ, ਮਨਜੀਤ ਕੌਰ (ਪ੍ਰਧਾਨ), ਅਮਰਜੀਤ ਕੌਰ, ਕਮਲੇਸ਼ ਕੌਰ, ਸੁਖਪ੍ਰੀਤ ਕੌਰ, ਬਲਜੀਤ ਕੌਰ, ਬਲਬੀਰ ਕੌਰ, ਸਤਵੰਤ ਕੌਰ ਸਾਹਨੀ, ਜਸਬੀਰ ਕੌਰ, ਮੰਜੂ, ਭਾਈ ਸ਼ਿਵਮ ਸਿੰਘ ਅਤੇ ਸੁਰਜੀਤ ਸਿੰਘ ਗਾਂਧੀ ਭਗਤ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਅੰਤ ਵਿਚ ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।