ਸ੍ਰੀ ਚਮਕੌਰ ਸਾਹਿਬ, 24 ਜੂਨ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹਾ ਯੂਥ ਕਾਂਗਰਸ ਦੇ ਲਗਾਤਾਰ ਦੂਜੀ ਵਾਰ ਚੁਣੇ ਗਏ ਪ੍ਰਧਾਨ ਨਵਜੀਤ ਸਿੰਘ ਨਵੀ (ਸਪੁੱਤਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਅੱਜ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੀ ਮਾਤਾ ਡਾ.ਕਮਲਜੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕਰਵਾਈ। ਇਸ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ ਵਿਚ ਸਥਿਤ ਦਫ਼ਤਰ ਵਿਚ ਭਰਵੀਂ ਇਕੱਤਰਤਾ ਦੌਰਾਨ ਸਾਬਕਾ ਮੁੱਖ ਮੰਤਰੀ ਸ. ਚੰਨੀ ਨੇ ਜ਼ਿਲ੍ਹਾ ਯੂਥ ਪ੍ਰਧਾਨ ਨਵੀਂ ਸਮੇਤ ਨਵੇਂ ਚੁਣੇ ਗਏ ਜ਼ਿਲ੍ਹਾ ਯੂਥ ਕਾਂਗਰਸ ਦੇ ਅਹੁਦੇਦਾਰਾਂ ਆਸ਼ੀਸ਼ ਕੁਮਾਰ , ਰਵਿੰਦਰ ਸਿੰਘ ਤੇ ਸੰਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸਹਿਲ ਰਾਣਾ ਸਕੱਤਰ ਪੰਜਾਬ, ਯੁਵਰਾਜ ਸਿੰਘ ਮਾਵੀ ਹਲਕਾ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਜੁਗਰਾਜ ਸਿੰਘ ਹਲਕਾ ਪ੍ਰਧਾਨ ਰੂਪਨਗਰ, ਰਾਜੇਸ਼ ਕੁਮਾਰ ਉਰਫ਼ ਜਤਿਨ ਹਲਕਾ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ, ਰਾਜਵਿੰਦਰ ਸਿੰਘ ਬਲਾਕ ਪ੍ਰਧਾਨ ਮੋਰਿੰਡਾ, ਜਤਿੰਦਰ ਸਿੰਘ ਬਲਾਕ ਪ੍ਰਧਾਨ ਸ਼੍ਰੀ ਚਮਕੌਰ ਸਾਹਿਬ, ਰਾਜਨ ਮੀਤ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਆਦਿ ਨੂੰ ਅਸ਼ੀਰਵਾਦ ਦਿੰਦਿਆਂ ਸਨਮਾਨਿਤ ਕੀਤਾ ਤੇ ਕਾਂਗਰਸ ਪਾਰਟੀ ਲਈ ਪੂਰੀ ਤਰਾਂ ਸਰਗਰਮ ਹੋ ਕੇ ਆਗਾਮੀ ਵਿਧਾਨ ਸਭਾ ਚੋਣਾ ਵਿਚ ਅਹਿਮ ਭੂਮਿਕਾ ਅਦਾ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਯੂਥ ਕਾਂਗਰਸ ਦੇ ਚੁਣੇ ਪ੍ਰਧਾਨ ਨਵਜੀਤ ਸਿੰਘ ਨਵੀਂ ਨੇ ਸਮੂਹ ਨੌਜਵਾਨ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੇ ਅੰਤਰ ਨਾਲ ਮਿਲੀ ਜਿੱਤ ਅਤੇ ਨੌਜਵਾਨਾਂ ਵਲੋਂ ਵਿਖਾਏ ਉਤਸ਼ਾਹ ਨੇ ਸਾਬਤ ਕੀਤਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾ ਦੇ ਨਤੀਜੇ ਕਾਂਗਰਸ ਪੱਖੀ ਹੋਣਗੇ। ਇਸ ਮੌਕੇ ਮਾਰਕਫੈੱਡ ਦੇ ਡਾਇਰੈਕਟਰ ਰਾਣਾ ਹਰਿੰਦਰ ਸਿੰਘ ਸੋਢੀ, ਬੰਤ ਸਿੰਘ ਕਲਾਰਾ, ਸ਼ਮਸ਼ੇਰ ਸਿੰਘ ਭੰਗੂ, ਸਾਬਕਾ ਯੂਥ ਪ੍ਰਧਾਨ ਹਰਮਿੰਦਰ ਸਿਘ ਲੱਕੀ, ਗੁਰਚਰਨ ਸਿੰਘ ਮਾਣੇਮਾਜਰਾ, ਨਰਿੰਦਰ ਸਿੰਘ ਮਾਵੀ, ਦਰਸ਼ਨ ਸਿੰਘ ਸੰਧੂ, ਜਸਵੀਰ ਸਿੰ ਰੌਲੂਮਾਜਰਾ, ਸ਼ਮਸ਼ੇਰ ਸਿੰਘ ਭੋਜੇਮਾਜਰਾ, ਜਗਤਾਰ ਸਿੰਘ, ਗੁਰਮੇਲ ਸਿੰਘ ਬਹਿਰਾਮਪੁਰ, ਜਸਵਿੰਦਰ ਸਿੰਘ ਸੰਧੂਆਂ, ਅਵਤਾਰ ਸਿੰਘ ਰੁੜਕੀ, ਰੋਹਿਤ ਸੱਭਰਵਾਲ, ਤਾਰਾ ਚੰਦ ਜੰਡ ਸਾਹਿਬ, ਪਵਿੱਤਰ ਸਿੰਘ ਆੜ੍ਹਤੀ, ਕੌਂਸਲਰ ਕਿਰਪਾਲ ਸਿੰਘ ਗਿੱਲ, ਵਰਿੰਦਰ ਵਿੱਕੀ ਕੌਂਸਲਰ, ਪਵਨ ਕੌਰ ਕੌਂਸਲਰ, ਮਲਕੀਤ ਸਿੰਘ ਮੁੰਡੀਆਂ, ਜਸਵੰਤ ਸਿੰਘ ਮਾਵੀ, ਅਮਰੀਕ ਸਿੰਘ ਸੰਧੂਆਂ, ਲਖਵਿੰਦਰ ਸਿੰਘ ਭੂਰਾ ਬੇਲਾ, ਕਰਨੈਲ ਸਿੰਘ ਵਜੀਦਪੁਰ, ਗੁਰਤੇਜ ਬਾਜਵਾ ਧੋਲਰਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ।