05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਘਾੜ ਇਲਾਕੇ ’ਚ ਮੁੱਖ ਮੰਤਰੀ ਵਲੋਂ ਬਣਾਈਆਂ ਸੜਕਾਂ ਨਹੀਂ ਲੱਭਦੀਆਂ-ਪੰਜੋਲਾ

Ad Position 21
No active advertisement
ਅਜੀਤ ਡੈਸਕ 26-06-2026
ਪੁਰਖਾਲੀ, 25 ਜੂਨ (ਅੰਮ੍ਰਿਤਪਾਲ ਸਿੰਘ ਬੰਟੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਕੁਲਵਿੰਦਰ ਸਿੰਘ ਪੰਜੋਲਾ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਵਿਚ ਮੁੱਖ ਮੰਤਰੀ ਪੰਜਾਬ ਵਲੋਂ ਸੜਕਾਂ ਤੇ ਵੱਡੇ -ਵੱਡੇ ਬੋਰਡ ਇਸ਼ਤਿਹਾਰ ਲਗਾ ਕੇ ਇਹ ਕਿਹਾ ਜਾ ਰਿਹਾ ਹੈ ਕਿ ਸਾਡੀ ਸਰਕਾਰ ਨੇ ਐਨੇ ਹਜ਼ਾਰ ਕਿੱਲੋਮੀਟਰ ਸੜਕਾਂ ਬਣਾ ਦਿੱਤੀਆਂ ਹਨ, ਪਰ ਇਹ ਗੱਲ ਬੋਰਡਾਂ ਤੇ ਇਸ਼ਤਿਹਾਰਾਂ ਤੱਕ ਹੀ ਸੀਮਿਤ ਰਹਿ ਗਈ। ਪੰਜੋਲਾ ਨੇ ਆਖਿਆ ਕਿ ਘਾੜ ਇਲਾਕੇ ਦੇ ਜਿਹੜੇ ਮਰਜੀ ਪਿੰਡ ਚਲੇ ਜਾਓ, ਤੇ ਮੁੱਖ ਮੰਤਰੀ ਵਲੋਂ ਬਣਾਈਆਂ ਨਵੀਆਂ ਸੜਕਾਂ ਲੱਭੋ, ਤੁਹਾਨੂੰ ਪਿੰਡਾਂ ’ਚ ਕਿਧਰੇ ਵੀ ਨਵੀਆਂ ਸੜਕਾਂ ਨਹੀਂ ਲੱਭਣਗੀਆਂ। ਉਹਨਾਂ ਕਿਹਾ ਕਿ ਜੇਕਰ ਇਹ ਸੜਕਾਂ ਲੱਭਣਗੀਆਂ ਵੀ ਹੈ ਤਾਂ ਇਹ ਸੜਕਾਂ ਮੁੱਖ ਮੰਤਰੀ ਦੇ ਇਸ਼ਤਿਹਾਰਾਂ ਵਾਲੇ ਬੋਰਡਾਂ ਵਿਚ ਹੀ ਲੱਭਣਗੀਆਂ, ਉਨ੍ਹਾਂ ਕਿਹਾ ਇਲਾਕੇ ਅੰਦਰ ਸੜਕਾਂ ਦਾ ਬੁਰਾ ਹਾਲ ਹੈ। ਗਟਕਾ ਪਾ ਕੇ ਪਹਿਲਾਂ ਨਾਲੋਂ ਵੀ ਬੁਰੀ ਹਾਲਤ ਕਰ ਦਿੱਤੀ ਹੈ, ਸੜਕਾਂ ’ਚ ਪਾਏ ਗਟਕੇ ਕਾਰਨ ਲੋਕਾਂ ਦੀ ਮਸ਼ੀਨਰੀ ਦੇ ਨਵੇਂ ਟਾਇਰ ਫਟ ਰਹੇ ਹਨ ਲੋਕਾਂ ਦੀ ਮਸ਼ੀਨਰੀ ਕੰਡਮ ਹੋ ਰਹੀ ਹੈ, ਬੱਚੇ ਸਕੂਲ ਨੂੰ ਜਾਂਦੇ ਤਾਂ ਸਾਈਕਲਾਂ ਤੋਂ ਡਿੱਗ ਰਹੇ ਹਨ। ਉਹਨਾਂ ਦੇ ਸੱਟਾਂ ਵੱਜਦੀਆਂ ਹਨ, ਪਰ ਸਰਕਾਰ ਅਤੇ ਮਹਿਕਮਾ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬੋਰਡਾਂ ’ਤੇ ਹੀ ਮਸ਼ਹੂਰੀਆਂ ਕਰ ਰਹੀ ਹੈ, ਇਲਾਕੇ ਦੀ ਕੋਈ ਸੜਕ ਨਹੀਂ ਬਣੀ। ਉਨ੍ਹਾਂ ਕਿਹਾ ਕਿ ਪਤਾ ਨਹੀਂ ਉਹ ਸੜਕਾਂ ਕਿੱਥੇ ਹਨ ਜੋ ਮੁੱਖ ਮੰਤਰੀ ਸਾਬ ਕਹਿ ਰਹੇ ਹਨ। ਕੁਲਵਿੰਦਰ ਸਿੰਘ ਪੰਜੋਲੇ ਆਖਿਆ ਜੇ ਇਹਨਾਂ ਸੜਕਾਂ ’ਤੇ ਲੁਕ ਨਾ ਪਾਈ ਗਈ ਤਾਂ ਇਲਾਕਾ ਨਿਵਾਸੀਆਂ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।

25ਆਰਪੀਆਰ25

ਫ਼ੋਟੋ ਕੁਲਵਿੰਦਰ ਸਿੰਘ ਪੰਜੋਲਾ।
Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਦੇ ਪੱਕੇ ਰੋਜ਼ਗਾਰ ਲਈ ਮਾਨਸੂਨ ਸੈਸ਼ਨ ਦਰਮਿਆਨ ਕਰਾਂਗੇ ਵੱਡਾ ਸੰਘਰਸ਼- ਕਾਲਸ ਅਗਲੀ ਖ਼ਬਰ ਬਾਬਾ ਅਮਰਨਾਥ ਸੇਵਾ ਦਲ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਰਾਹਗੀਰਾਂ ਦੀ ਸੇਵਾ
Ad Position 24
No active advertisement