ਢੇਰ, 27 ਜੂਨ (ਸ਼ਿਵ ਕੁਮਾਰ ਕਾਲੀਆ)- ਅੱਜ ਪਿੰਡ ਦੜੋਲੀ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪੰਜ ਸਾਲਾ ਮਾਸੂਮ ਹਰਗਨ ਕੌਰ ਦੀ ਸੱਪ ਦੇ ਡੱਸਣ ਦੇ ਨਾਲ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਰਗਨ ਜੋ ਕੇ ਰਾਤ ਨੂੰ ਆਪਣੇ ਘਰ ਸੁੱਤੀ ਹੋਈ ਸੀ। ਸਵੇਰ ਸਮੇਂ ਉਸਦੇ ਪੇਟ ਵਿਚ ਜ਼ੋਰਦਾਰ ਦਰਦ ਹੋਇਆ ਜਿਸ ਨੂੰ ਵੇਖਦੇ ਹੋਏ ਪਰਿਵਾਰ ਉਸ ਨੂੰ ਨੰਗਲ ਵਿਖੇ ਹਸਪਤਾਲ ਲੈ ਗਿਆ ਪਰ ਡਾਕਟਰਾਂ ਦੀ ਸਮਝ ਨਾ ਆਉਂਦੇ ਹੋਏ ਉਕਤ ਬੱਚੇ ਦੀ ਮੌਤ ਹੋ ਗਈ ਕਿਉਂਕਿ ਸਰੀਰ ’ਤੇ ਕੋਈ ਵੀ ਅਜਿਹਾ ਨਿਸ਼ਾਨ ਨਹੀਂ ਸੀ ਜਿਸ ਤੋਂ ਪਤਾ ਲਗਾਇਆ ਜਾ ਸਕੇ ਕਿ ਬੱਚੀ ਨੂੰ ਸੱਪ ਨੇ ਡੱਸਿਆ ਹੋਇਆ ਹੈ। ਇਸ ਦਾ ਪਤਾ ਦੂਸਰੇ ਦਿਨ ਲੱਗਿਆ ਜਦੋਂ ਪਰਿਵਾਰ ਨੇ ਵੇਖਿਆ ਕਿ ਉਨ੍ਹਾਂ ਦੇ ਬੈੱਡ ਦੇ ’ਤੇ ਇੱਕ ਸੱਪ ਘੁੰਮ ਰਿਹਾ ਹੈ ਜਿਸ ਤੋਂ ਤੁਰੰਤ ਬਾਅਦ ਪਰਿਵਾਰ ਨੇ ਨਜ਼ਦੀਕੀ ਪਿੰਡ ਤੋਂ ਮੰਗਲ ਸੈਣੀ ਨੂੰ ਬੁਲਾ ਕੇ ਉਸ ਸੱਪ ਨੂੰ ਕਾਬੂ ਕਰਵਾਇਆ ਮੰਗਲ ਸੈਣੀ ਨੇ ਦੱਸਿਆ ਕਿ ਇਹ ਬਹੁਤ ਹੀ ਜ਼ਹਿਰੀਲਾ ਸੱਪ ਹੈ ਜਿਸ ਦਾ ਨਾਮ ਕੋਮਨ ਕਰੇਤ ਹੈ ਜਿਸ ’ਤੇ ਪਰਿਵਾਰ ਨੂੰ ਸਮਝ ਆਈ ਕਿ ਬੱਚੀ ਦੀ ਮੌਤ ਇਸ ਜ਼ਹਿਰੀਲੇ ਸੱਪ ਦੇ ਡੱਸਣ ਦੇ ਨਾਲ ਹੋਈ ਹੈ।