ਨੂਰਪੁਰ ਬੇਦੀ, 27 ਜੂਨ (ਵਿੰਦਰਪਾਲ ਝਾਂਡੀਆਂ)- ਸੋਸ਼ਲ ਵਰਕ ਰੂਰਲ ਡਿਵੈਲਪਮੈਂਟ ਸੈਂਟਰ ਨੂਰਪੁਰ ਬੇਦੀ ਵਲੋਂ ਕੰਪਿਊਟਰ ਅਤੇ ਸਿਲਾਈ ਕਢਾਈ ਦਾ ਕੋਰਸ ਕਰ ਰਹੀਆਂ 40 ਲੜਕੀਆਂ ਦਾ ਸਿੱਖਿਅਕ ਅਤੇ ਇਤਿਹਾਸਿਕ ਅਸਥਾਨਾਂ ਦੀ ਯਾਤਰਾ ਲਈ ਸੰਸਥਾ ਦੇ ਡਾਇਰੈਕਟਰ ਜਗਤਾਰ ਸਿੰਘ ਦੀ ਅਗਵਾਈ ਵਿਚ ਤਿੰਨ ਦਿਨਾਂ ਦਾ ਵਿਸ਼ੇਸ਼ ਟੂਰ ਚੰਪਾਵਤੀ ਚੈਰੀਟੇਬਲ ਟਰੱਸਟ ਚੰਡੀਗੜ੍ਹ ਤੇ ਡਾਕਟਰ ਸੁਮੇਰ ਸਿੰਘ ਲਾਲਪੁਰ ਦੇ ਸਹਿਯੋਗ ਨਾਲ ਰਵਾਨਾ ਕੀਤਾ ਗਿਆ। ਇਸ ਬਹੁ-ਮੰਤਵੀ ਟੂਰ ਨੂੰ ਬਲਾਕ ਨੂਰਪੁਰ ਬੇਦੀ ਦੀ ਸੀਨੀਅਰ ਸਿਟੀਜ਼ਨ ਕੌਂਸਲ ਇਕਾਈ ਦੇ ਪ੍ਰਧਾਨ ਡਾਕਟਰ ਅਵਿਨਾਸ਼ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਟੂਰ ਦੀ ਸਫਲਤਾ ਲਈ ਅਰਦਾਸ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇਸ ਵਿੱਦਿਅਕ ਟੂਰ ਤੋਂ ਉਚੇਚਾ ਲਾਭ ਲੈਣ ਲਈ ਅਤੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਡਾਇਰੈਕਟਰ ਜਗਤਾਰ ਸਿੰਘ ਤੇ ਮੈਨੇਜਰ ਰਾਮ ਪਿਆਰੀ ਵਲੋਂ ਸਮਾਜਿਕ ਹਿਤਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰ ਵਿਚ ਵਿਦਿਆਰਥਣਾਂ ਨੂੰ ਕਾਲਕਾ ਮਾਤਾ ਦੇ ਮੰਦਿਰ ਤੋਂ ਇਲਾਵਾ ਮਾਤਾ ਰੇਣੁਕਾ ਮੰਦਿਰ, ਮਾਹੀਆ ਜੋੜ ਜੀ ਦੇ ਪਾਵਨ ਸਥਲ ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਵੱਖ-ਵੱਖ ਧਾਰਮਿਕ ਅਤੇ ਇਤਿਹਾਸਿਕ ਥਾਵਾਂ ਦੇ ਦਰਸ਼ਨ ਕਰਵਾਏ ਜਾਣਗੇ। ਟੂਰ ਵਿਚ ਸੰਸਥਾ ਵਲੋਂ ਲੜਕੀਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਚੈਰੀਟੇਬਲ ਟਰੱਸਟ ਦਾ ਧੰਨਵਾਦ ਕੀਤਾ। ਇਸ ਮੌਕੇ ਡਾਇਰੈਕਟਰ ਜਗਤਾਰ ਸਿੰਘ, ਤੇਜਵੰਤ ਸਿੰਘ, ਮੈਡਮ ਜੋਤੀ ਸ਼ਰਮਾ, ਨਿਰਮਲਾ ਦੇਵੀ, ਨੇਹਾ, ਮੈਡਮ ਰਾਮ ਪਿਆਰੀ , ਰਮਨ ਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ। ਇਸ ਮੌਕੇ ਡਾਕਟਰ ਸੁਮੇਰ ਸਿੰਘ ਲਾਲਪੁਰ ਵਾਲਿਆਂ ਦਾ ਵੀ ਸਹਿਯੋਗ ਦੇਣ ਲਈ ਧੰਨਤਾ।