ਨੂਰਪੁਰ ਬੇਦੀ, 27 ਜੂਨ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਵਿਚ ਵਿਸ਼ੇਸ਼ ਗਹਿਰਾਈ ਸੁਧਾਈ (ਐਸ. ਆਈ. ਆਰ.) ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਵੱਖ-ਵੱਖ ਬੂਥ ਲੈਵਲ ਅਫ਼ਸਰ ਬਹੁਤ ਹੀ ਤਨਦੇਹੀ ਨਾਲ ਐਸ. ਆਈ. ਆਰ. ਦਾ ਕੰਮ ਮੁਕੰਮਲ ਕਰਨ ਵਿਚ ਜੁਟੇ ਹੋਏ ਹਨ । ਅੱਜ ਸੁਪਰਵਾਈਜ਼ਰ ਸੰਜੀਵ ਕੁਮਾਰ ਮੋਠਾਪੁਰ ਨੇ ਅਲੱਗ-ਅਲੱਗ ਬੂਥਾਂ ਦਾ ਨਿਰੀਖਣ ਕਰਦੇ ਹੋਇਆਂ ਦੱਸਿਆ ਕਿ ਉਨ੍ਹਾਂ ਕੋਲ ਦਸ ਬੂਥ ਹਨ ਜਿਸ ਵਿਚ ਕਰੂਰਾ, ਕਟਾ ਸਬੋਰ, ਮਾਣਕਮਾਜਰਾ, ਗੱਦੀਵਾਲ, ਸਮੀਰੋਵਾਲ, ਮਵਾ, ਮੁਕਾਰੀ ਭੈਣੀ, ਸਿੰਘਪੁਰ ਤੇ ਮੋਠਾਪੁਰ, ਜਿਸ ਵਿਚ ਬੀ.ਐਲ.ਓ. ਵਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ ਅਤੇ ਜੇਕਰ ਕੋਈ ਸੋਧ ਕਰਨੀ ਹੋਵੇ ਤਾਂ ਮੌਕੇ ਸਿਰ ਹੀ ਅੱਠ ਨੰਬਰ ਫਾਰਮ ਭਰਿਆ ਜਾਂਦਾ ਹੈ । ਉਨ੍ਹਾਂ ਨੇ ਮੀਡੀਏ ਦੇ ਜਰੀਏ ਨਾਲ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਸਾਰੇ ਵੋਟਰਾਂ ਦੀਆਂ ਦੋ-ਦੋ ਫ਼ੋਟੋਆਂ ਜੇ ਕੋਈ ਹੋਰ ਡਾਕੂਮੈਂਟ ਲੋੜੀਂਦਾ ਹੋਵੇ ਤਾਂ ਉਪਲਬਧ ਕਰਾਇਆ ਜਾਵੇ । ਉਨ੍ਹਾਂ ਪਿੰਡ ਵਾਸੀਆਂ ਨੂੰ ਬੀ.ਐਲ.ਓਜ. ਦਾ ਪੂਰਨ ਸਹਿਯੋਗ ਕਰਨ ਲਈ ਅਪੀਲ ਕੀਤੀ ਤਾਂ ਜੋ ਐਸ. ਆਈ. ਆਰ. ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।