ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਭਾਜਪਾ ਆਗੂਆਂ ਨੇ ਸੁਣਿਆ ਪ੍ਰਧਾਨ ਮੰਤਰੀ ਮੋਦੀ ਦਾ 135ਵਾਂ ‘ਮਨ ਕੀ ਬਾਤ’ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 29-06-2026
ਰੂਪਨਗਰ, 28 ਜੂਨ (ਸਤਨਾਮ ਸਿੰਘ ਸੱਤੀ)- ਭਾਜਪਾ ਸਰਕਲ ਰੂਪਨਗਰ ਵਲੋਂ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਉ ਪ੍ਰੋਗਰਾਮ ‘ਮਨ ਕੀ ਬਾਤ’ ਦੇ 135ਵੇਂ ਐਪੀਸੋਡ ਦਾ ਸਮੂਹਿਕ ਪ੍ਰਸਾਰਨ ਸੁਣਿਆ ਗਿਆ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਜਗਦੀਸ਼ ਚੰਦਰ ਕਾਜਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਸਵਦੇਸ਼ੀ, ਵਾਤਾਵਰਨ ਸੁਰੱਖਿਆ, ਕੁਦਰਤੀ ਖੇਤੀ, ਸਮਾਜਿਕ ਸੁਰੱਖਿਆ ਯੋਜਨਾਵਾਂ ਤੇ ਦੇਸ਼ ਦੀ ਰੱਖਿਆ ਸਮਰੱਥਾ ਵਿਚ ਹੋਈਆਂ ਨਵੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਅਨਿਲ ਕੁਮਾਰ ਸਿੰਘ, ਟੋਨੀ ਵਰਮਾ, ਹਿੰਮਤ ਸਿੰਘ ਗਿਰਾਂ, ਸੁਖਰਾਮ ਚੌਧਰੀ, ਰਮਨ ਕਾਲੀਆ, ਰਾਜ ਕੁਮਾਰ ਭੱਲਾ, ਪਾਰਸ਼ਵ ਜੈਨ, ਵੈਭਵ ਘਈ, ਰਾਜੀਵ ਕ੍ਰਿਪਲਾਨੀ, ਵਿਜੈ ਸੈਣੀ, ਵਿਕਾਸ ਵਾਲੀਆ, ਰਾਮੇਸ਼ਵਰ ਸ਼ਰਮਾ, ਰਾਕੇਸ਼ ਚੋਪੜਾ, ਅੰਕੁਰ ਗੁਪਤਾ, ਗੁਰਵਿੰਦਰ ਸਿੰਘ ਲੱਕੀ, ਦੀਪਕ ਰਾਣਾ, ਰਾਕੇਸ਼ ਸਹਿਗਲ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਚਰੰਡਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਗਲੀ ਖ਼ਬਰ ਸਤਿਗੁਰੂ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ
Ad Position 24
No active advertisement