ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੋਰਿੰਡਾ ਇਲਾਕੇ ’ਚ ਬਿਜਲੀ ਦੀ ਮੰਦੀ ਸਪਲਾਈ ਕਾਰਨ ਭਾਕਿਯੂ ਰਾਜੇਵਾਲ ਵਲੋਂ ਪੀ.ਐਸ.ਪੀ.ਸੀ.ਐਲ. ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 30-06-2026
ਮੋਰਿੰਡਾ, 29 ਜੂਨ (ਤਰਲੋਚਨ ਸਿੰਘ ਕੰਗ)- ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇਲਾਕੇ ਵਿਚ ਖੇਤੀਬਾੜੀ ਦੀਆਂ ਮੋਟਰਾਂ ’ਤੇ ਲੱਗ ਰਹੇ ਵੱਡੇ-ਵੱਡੇ ਕੱਟਾਂ ਅਤੇ ਸਪਲਾਈ ਦੀ ਘਾਟ ਕਾਰਨ ਸਬ-ਡਵੀਜ਼ਨ ਦਫਤਰ ਮੋਰਿੰਡਾ ਅੱਗੇ ਪੀ.ਐੱਸ.ਪੀ.ਸੀ.ਐੱਲ. ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰੋਸ ਧਰਨਾ ਦਿੱਤਾ। ਇਸ ਮੌਕੇ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਅਤੇ ਰਣਧੀਰ ਸਿੰਘ ਚੱਕਲ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਵਾਲੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਜਦ ਅੱਜ ਕਿਸਾਨਾਂ ਨੂੰ ਜੀਰੀ ਦੀ ਲਵਾਈ ਲਈ ਪਾਣੀ ਦੀ ਜ਼ਰੂਰਤ ਹੈ ਤਾਂ ਬਿਜਲੀ ਸਪਲਾਈ ਵਿਚ ਅੱਠ ਘੰਟੇ ਦੀ ਬਜਾਏ ਤਿੰਨ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਸ ਵਿੱਚ ਵੀ ਬਿਜਲੀ ਲਗਾਤਾਰ ਨਹੀਂ ਚੱਲਦੀ ਬਲਕਿ ਵਾਰ-ਵਾਰ ਕੱਟ ਲੱਗ ਰਹੇ ਹਨ। ਸ੍ਰੀ ਚਲਾਕੀ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਹੀ ਜੀਰੀ ਦੀ ਲਵਾਈ ਲਈ ਬਿਜਲੀ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਸੀ ਤਾਂ ਜੋ ਅੱਜ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਉਂਦੀ। ਉਹਨਾਂ ਕਿਹਾ ਕਿ ਅੱਜ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜੀਰੀ ਲਾਉਣ ਲਈ ਮਜਬੂਰ ਹੋ ਚੁੱਕਾ ਹੈ ਕਿਉਂਕਿ ਇੱਕ ਜੋ ਲੇਬਰਾਂ ਝੋਨਾ ਲਗਾਉਂਦੀਆਂ ਹਨ, ਉਹ ਵੀ ਵਿਹਲੇ ਹੋ ਗਏ ਹਨ। ਜਿਹਨਾਂ ਦਾ ਸਾਰਾ ਖਰਚਾ ਕਿਸਾਨ ਨੂੰ ਹੀ ਦੇਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਵਲੋਂ ਅਗਰ ਬਿਜਲੀ ਸਪਲਾਈ ਦੀ ਹਾਲਤ ਵਿਚ ਸੁਧਾਰ ਨਾ ਕੀਤਾ ਤਾਂ ਉਹਨਾਂ ਦੀ ਜਥੇਬੰਦੀ ਪੰਜਾਬ ਭਰ ਵਿਚ ਵੱਡੇ ਪੱਧਰ ’ਤੇ ਸਰਕਾਰ ਦੇ ਨੁਮਾਇੰਦਿਆਂ ਦਾ ਘਿਰਾਓ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੇ ਕਿਸਾਨ ਇਕੱਠੇ ਹੋਏ ਜਿਹਨਾਂ ਵਿਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਸਰਹਾਣਾ ਬਲਾਕ ਪ੍ਰਧਾਨ, ਜਰਨੈਲ ਸਿੰਘ ਸਰਹਾਣਾ, ਹਰਬੰਸ ਸਿੰਘ ਦਤਾਰਪੁਰ, ਮਾ. ਕਮਲ ਸਿੰਘ ਗੋਪਾਲਪੁਰ, ਬਹਾਦਰ ਸਿੰਘ ਖੈਰਪੁਰ, ਰਵੀ ਅਮਰਾਲੀ, ਰਣਜੀਤ ਸਿੰਘ ਕਲਾਰਾਂ, ਜਰਨੈਲ ਸਿੰਘ ਵੜਿੰਗ, ਬਲਦੀਪ ਸਿੰਘ, ਹਰਦੀਪ ਸਿੰਘ ਗਿੱਲ, ਕਮਲ ਸਿੰਘ ਚਲਾਕੀ, ਲਾਭ ਸਿੰਘ, ਸੁਖਜੀਤ ਸਿੰਘ, ਦਰਸ਼ਨ ਸਿੰਘ, ਰਜਿੰਦਰ ਸਿੰਘ, ਜਸਵੀਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਸੰਤ ਕਬੀਰ ਦੀ ਕਲਿਆਣਕਾਰੀ ਬਾਣੀ ਨੇ ਸਭਨਾਂ ਨੂੰ ਸਦਉਪਦੇਸ਼ ਦਿੱਤਾ-ਸਵਾਮੀ ਚੇਤਨਾ ਨੰਦ ਭੂਰੀ ਵਾਲੇ ਅਗਲੀ ਖ਼ਬਰ ਡਾ. ਚੀਮਾ ਦੀ ਅਗਵਾਈ ਹੇਠ ਨੂਰਪੁਰ ਬੇਦੀ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ
Ad Position 24
No active advertisement