ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਰਸਾਤ ਤੋਂ ਪਹਿਲਾਂ ਸਫ਼ਾਈ ਦੇ ਮਹੱਤਵ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 30-06-2026
ਨੰਗਲ, 29 ਜੂਨ ( ਗੁਰਪ੍ਰੀਤ ਸਿੰਘ ਗਰੇਵਾਲ) - ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਅਤੇ ਨਾਰੀ ਚੇਤਨਾ ਮੰਚ ਵਲੋਂ ਅਰੰਭੀ ਪਲਾਸਟਿਕ ਮੁਕਤ ਨੰਗਲ ਮੁਹਿੰਮ ਅਧੀਨ ਬਰਮਲਾ ਪਿੰਡ ਤਲਵਾੜਾ ’ਚ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਮਾਰੀਆ ਜੈਸੀਕਾ (ਕੰਪਿਊਟਰ ਸਾਇੰਸ, ਬੀ.ਟੈੱਕ) ਨੇ ਬਰਸਾਤ ਤੋਂ ਪਹਿਲਾਂ ਸਫ਼ਾਈ ਦੇ ਮਹੱਤਵ ਬਾਰੇ ਦੱਸਿਆ। ਮਾਰੀਆ ਜੈਸਿਕਾ ਨੇ ਬੜੇ ਹੀ ਵਿਸਥਾਰ ਨਾਲ ਫਰਿੱਜ, ਰਸੋਈ, ਸਟੋਰ, ਕੋਠੇ, ਜੁੱਤੀਆਂ, ਕੱਪੜਿਆਂ ਦੀ ਸਫ਼ਾਈ ਬਾਰੇ ਚਰਚਾ ਕੀਤੀ। ਕੁਮਾਰੀ ਆਂਚਲ ਸਰਕਾਰੀ ਕੰਨਿਆਂ ਸ.ਸ. ਸਕੂਲ, ਸ਼ਬਨਮ ਕੰਨਿਆ ਸਕੂਲ, ਪੱਲਵੀ (ਬਾਬਾ ਬਾਲਕ ਨਾਥ ਮੰਦਰ ਸਕੂਲ), ਖੁਸ਼ੀ (ਸਰਕਾਰੀ ਪ੍ਰਾ.ਸਕੂਲ ਤਲਵਾੜਾ) ਨੇ ਵੀ ਆਪਣੇ ਵਿਚਾਰ ਰੱਖੇ। ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਦੇ ਸਾਬਕਾ ਮੈਂਬਰ ਡਾ. ਕੈਲਾਸ਼ ਠਾਕੁਰ, ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾਕਟਰ ਗੁਲਜੀਤ ਸਿੰਘ ਚੱਠਾ, ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ, ਬਾਬੂ ਉਮੇਸ਼ ਨੇ ਸਫ਼ਾਈ ਮੁਹਿੰਮ ’ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼-ਲੈਕਚਰਾਰ ਅਸ਼ਵਨੀ ਕੁਮਾਰ ਅਗਲੀ ਖ਼ਬਰ ਸਵ. ਨਰਿੰਦਰ ਸਿੰਘ ਸਿੱਟਾ ਦੀ ਯਾਦ ’ਚ ਕਬੱਡੀ ਟੂਰਨਾਮੈਂਟ ਕਰਵਾਇਆ
Ad Position 24
No active advertisement