ਸੁਖਸਾਲ : ਲੈਕਚਰਾਰ ਅਸ਼ਵਨੀ ਕੁਮਾਰ ਦਾ ਜਨਮ ਪਿੰਡ ਸੂਰੇਵਾਲ ਵਿਖੇ ਸਵਰਗੀ ਤੇਲੂ ਰਾਮ ਮਾਤਾ ਸ੍ਰੀਮਤੀ ਸ਼ੁਭਵਤੀ ਦੇ ਘਰ 28.06.1968 ਨੂੰ ਹੋਇਆ। ਮੁੱਢਲੀ ਪੜ੍ਹਾਈ ਇਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਅਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਸੂਰੇਵਾਲ ਤੋਂ ਕੀਤੀ, ਉਪਰੰਤ ਇਨ੍ਹਾਂ ਨੇ ਗ੍ਰੈਜੂਏਸ਼ਨ ਐਸ.ਵੀ.ਐਸ.ਡੀ. ਕਾਲਜ ਭਟੋਲੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਤੋਂ ਕੀਤੀ। ਇਨ੍ਹਾਂ ਨੇ ਬੀ.ਐਡ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਲੁਧਿਆਣਾ ਤੋਂ ਕੀਤੀ। 12.5.1994 ਬਤੌਰ ਸਾਇੰਸ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ ਜ਼ਿਲ੍ਹਾ ਰੂਪਨਗਰ ਵਿਖੇ ਜੁਆਇਨ ਕੀਤਾ ਅਤੇ 12.7.2016 ਲੈਕਚਰਾਰ ਪੱਦਉਨਤ ਹੋਣ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿੰਦਬਾਣੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਸੇਵਾਵਾਂ ਸ਼ੁਰੂ ਕੀਤੀਆਂ। 2.8.2019 ਨੂੰ ਬਦਲੀ ਹੋਣ ਤੇ ਇਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਜ਼ਿਲ੍ਹਾ ਰੂਪਨਗਰ ਵਿਖੇ ਜੁਆਇੰਨ ਕੀਤਾ। ਆਪਣੀ ਸੇਵਾ ਦੌਰਾਨ ਇਨ੍ਹਾਂ ਵਲੋਂ ਸਾਇੰਸ ਵਿਸ਼ੇ ’ਤੇ ਪੜ੍ਹਾਏ ਵਿਦਿਆਰਥੀਆਂ ਨੇ ਸੂਬਾ ਪੱਧਰੀ ਪ੍ਰਾਪਤੀਆਂ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਤੇ ਇਨ੍ਹਾਂ ਸਕੂਲ ਦੇ ਸਰਬਪੱਖੀ ਵਿਕਾਸ ਲਈ ਅਹਿਮ ਭੂਮਿਕਾ ਨਿਭਾਈ। ਅਸ਼ਵਨੀ ਕੁਮਾਰ ਵਲੋਂ 2023 ਤੋਂ ਕਾਰਜਕਾਰੀ ਪ੍ਰਿੰਸੀਪਲ ਸੇਵਾਵਾਂ ਨਿਭਾਉਣ ਤੇ ਅੱਜ ਉਨ੍ਹਾਂ ਨੂੰ ਕਰੀਬ 32 ਸਾਲ ਦੀ ਬੇਦਾਗ ਸੇਵਾਵਾਂ ਨਿਭਾਉਣ ਲਈ ਸੇਵਾ ਮੁਕਤੀ ’ਤੇ ਸਕੂਲ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। —ਧਰਮ ਪਾਲ