ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਸਮੀਰੋਵਾਲ ਵਿਖੇ ਬੀ. ਐੱਸ. ਐੱਨ. ਐੱਲ. ਫਾਈਬਰ ਇੰਟਰਨੈੱਟ ਸੇਵਾ ਦਾ ਮੰਦਾ ਹਾਲ, ਪਿੰਡ ਵਾਸੀਆਂ ਨੇ ਜਲਦੀ ਹੱਲ ਕਰਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 02-07-2026
ਨੂਰਪੁਰ ਬੇਦੀ, 1 ਜੁਲਾਈ (ਹਰਦੀਪ ਸਿੰਘ ਢੀਂਡਸਾ)-ਪਿੰਡ ਸਮੀਰੋਵਾਲ ਵਿਖੇ ਬੀ.ਐੱਸ.ਐੱਨ.ਐੱਲ. ਦੀ ਫਾਈਬਰ ਇੰਟਰਨੈੱਟ ਸੇਵਾ ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਹੀ ਮਾੜੀ ਕਾਰਗੁਜ਼ਾਰੀ ਕਾਰਨ ਉਪਭੋਗਤਾਵਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਵਾਰ-ਵਾਰ ਇੰਟਰਨੈੱਟ ਬੰਦ ਹੋ ਜਾਣਾ, ਘੱਟ ਸਪੀਡ ਤੇ ਲੰਬੇ ਸਮੇਂ ਤੱਕ ਖ਼ਰਾਬੀ ਠੀਕ ਨਾ ਹੋਣ ਕਾਰਨ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ, ਆਨਲਾਈਨ ਕੰਮ ਕਰਨ ਵਾਲਿਆਂ ਤੇ ਆਮ ਖਪਤਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਝੱਜ ਗ੍ਰੋਸਰੀ ਦੇ ਮਾਲਕ ਬਲਜੀਤ ਸਿੰਘ, ਫ਼ੌਜੀ ਦਲਜੀਤ ਸਿੰਘ ਅਤੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਿਯਮਿਤ ਤੌਰ ‘ਤੇ ਬੀ.ਐੱਸ.ਐੱਨ.ਐੱਲ. ਫਾਈਬਰ ਦਾ ਬਿੱਲ ਅਦਾ ਕਰਦੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮਿਆਰੀ ਇੰਟਰਨੈੱਟ ਸੇਵਾ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਬੀ.ਐੱਸ.ਐੱਨ.ਐੱਲ. ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਮੀਰੋਵਾਲ ਵਿਖੇ ਫਾਈਬਰ ਨੈੱਟਵਰਕ ਦੀ ਤਕਨੀਕੀ ਜਾਂਚ ਕਰਵਾ ਕੇ ਖ਼ਰਾਬੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਖਪਤਕਾਰਾਂ ਨੂੰ ਭਰੋਸੇਯੋਗ ਤੇ ਤੇਜ਼ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸਬੰਧਿਤ ਵਿਭਾਗ ਅੱਗੇ ਆਪਣਾ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਇਨਰਵੀਲ੍ਹ ਕਲੱਬ ਨੇ ਡਾਕਟਰ, ਸੀ. ਏ. ਦਿਵਸ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤੇ ਸਮਾਜ ਸੇਵੀ ਉਪਰਾਲੇ ਅਗਲੀ ਖ਼ਬਰ ਮਾਣ ਭੱਤਾ ਫਾਰਮ ਭਰਨ ਵਿਚ ਪੱਖਪਾਤ ਦੇ ਦੋਸ਼, ਸਰਪੰਚ ਨੇ ਕੀਤਾ ਖੰਡਨ
Ad Position 24
No active advertisement