ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਇਨਰਵੀਲ੍ਹ ਕਲੱਬ ਨੇ ਡਾਕਟਰ, ਸੀ. ਏ. ਦਿਵਸ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤੇ ਸਮਾਜ ਸੇਵੀ ਉਪਰਾਲੇ

Ad Position 21
No active advertisement
ਅਜੀਤ ਡੈਸਕ 02-07-2026
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਇਨਰਵੀਲ੍ਹ ਕਲੱਬ ਰੂਪਨਗਰ ਨੇ ਸਮਾਜ ਸੇਵਾ ਤਹਿਤ ‘ਜੀਵਨ ਧਾਰਾ–ਵਨ ਕਲੱਬ ਵਨ ਡਾਇਲਸਿਸ’ਪ੍ਰੋਜੈਕਟ ਅਧੀਨ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ ਹਰਿੰਦਰ ਸਿੰਘ ਲਈ ਇੱਕ ਡਾਇਲੈਸਿਸ ਸੈਸ਼ਨ ਸਪਾਂਸਰ ਕੀਤਾ, ਜਿਸ ਨਾਲ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲਿਆ ਅਤੇ ਪਰਿਵਾਰ ਦਾ ਆਰਥਿਕ ਬੋਝ ਘਟਿਆ। ਡਾਕਟਰ ਦਿਵਸ ਮੌਕੇ ਸਿਹਤ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਚਾਰ ਡਾਕਟਰਾਂ, ਜਦਕਿ ਚਾਰਟਰਡ ਅਕਾਊਂਟੈਂਟ ਦਿਵਸ ਮੌਕੇ ਤਿੰਨ ਨੌਜਵਾਨ ਚਾਰਟਰਡ ਅਕਾਊਂਟੈਂਟਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀ.ਡੀ.ਸੀ. ਬ੍ਰਿਜ ਪਰਮਾਰ, ਪ੍ਰਧਾਨ ਕੁਸੁਮ ਸ਼ਰਮਾ, ਵਾਈਸ ਪ੍ਰਧਾਨ ਕੁਲਵਿੰਦਰ ਕੌਰ, ਇਮੀਡੀਏਟ ਪਾਸਟ ਪ੍ਰਧਾਨ ਗੁਰਮੀਤ ਕੌਰ, ਸਕੱਤਰ ਆਸ਼ਿਮਾ ਅਗਰਵਾਲ, ਖਜ਼ਾਨਚੀ ਮੀਨਲ ਵਾਸੁਦੇਵਾ, ਆਈ.ਐਸ.ਓ. ਵਿਨੀਤਾ ਗੁਪਤਾ, ਐਡੀਟਰ ਸੁਪਿੰਦਰ ਕੌਰ ਅਤੇ ਮੈਂਬਰ ਬਲਵਿੰਦਰ ਕੌਰ, ਮਨਦੀਪ ਕੌਰ, ਆਦਰਸ਼ ਸ਼ਰਮਾ, ਊਸ਼ਾ ਭੋਲਾ ਅਤੇ ਡੌਲੀ ਵਾਸਨ ਹਾਜ਼ਰ ਸਨ। ਕਲੱਬ ਦੀਆਂ ਅਹੁਦੇਦਾਰਾਂ ਨੇ ਕਿਹਾ ਕਿ ਇਨਰ ਵ੍ਹੀਲ ਕਲੱਬ ਰੂਪਨਗਰ ਭਵਿੱਖ ਵਿਚ ਵੀ ਸਿਹਤ, ਸਿੱਖਿਆ ਅਤੇ ਮਨੁੱਖਤਾ ਦੀ ਸੇਵਾ ਨਾਲ ਜੁੜੇ ਸਮਾਜ ਸੇਵੀ ਪ੍ਰੋਜੈਕਟ ਜਾਰੀ ਰੱਖੇਗਾ।
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਬਿੱਲ ਬਿਨਾਂ ਪੜ੍ਹੇ ਪਾਸ ਕਰਨਾ ਸਰਕਾਰ ਦੀ ਵੱਡੀ ਨਾਕਾਮੀ-ਐਡਵੋਕੇਟ ਬਾਵਾ ਅਗਲੀ ਖ਼ਬਰ ਪਿੰਡ ਸਮੀਰੋਵਾਲ ਵਿਖੇ ਬੀ. ਐੱਸ. ਐੱਨ. ਐੱਲ. ਫਾਈਬਰ ਇੰਟਰਨੈੱਟ ਸੇਵਾ ਦਾ ਮੰਦਾ ਹਾਲ, ਪਿੰਡ ਵਾਸੀਆਂ ਨੇ ਜਲਦੀ ਹੱਲ ਕਰਨ...
Ad Position 24
No active advertisement