ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੈਣੀ ਮਹਾ ਸਭਾ ਪੰਜਾਬ ਵਲੋਂ ਜਾਣਿਆ ਕਮਲਪ੍ਰੀਤ ਸੈਣੀ ਦਾ ਹਾਲ-ਚਾਲ

Ad Position 21
No active advertisement
ਅਜੀਤ ਡੈਸਕ 03-07-2026
ਸੁਖਸਾਲ, 2 ਜੁਲਾਈ (ਧਰਮ ਪਾਲ) ਸੈਣੀ ਮਹਾ ਸਭਾ ਪੰਜਾਬ ਵਲੋਂ ਸੂਬਾ ਪ੍ਰਧਾਨ ਹਰਜੀਤ ਸਿੰਘ ਲੌਗੀਆ ਦੀ ਅਗਵਾਈ ਹੇਠ ਬੀਤੇ ਦਿਨੀ ਮਾਈਨਿੰਗ ਮਾਫ਼ੀਆਂ ਵਲੋਂ ਕੀਤੇ ਹਮਲੇ ਦਾ ਸ਼ਿਕਾਰ ਹੋਏ ਪਿੰਡ ਗੋਹਲਣੀ ਦੇ ਨਾਮੀ ਤੈਰਾਕ ਕਮਲਪ੍ਰੀਤ ਸੈਣੀ ਦਾ ਹਾਲ ਚਾਲ ਜਾਣਿਆ ਗਿਆ। ਲੌਂਗੀਆਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਲਾਕੇ ਦੇ ਹੋਣਹਾਰ ਨੌਜੁਆਨ ਨੂੰ ਮਾਈਨਿੰਗ ਸਬੰਧੀ ਆਵਾਜ਼ ਚੁੱਕਣ ਕਾਰਨ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ।ਜਿਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਇੰਕਸ਼ਾਫ਼ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਮਲਪ੍ਰੀਤ ਸੈਣੀ ਨਾਲ ਚਟਾਨ ਵਾਂਗ ਖੜੇ ਹਨ।ਅਤੇ ਉਸ ਵਲੋਂ ਕੀਤੀ ਜਾਣ ਵਾਲੀ ਹਰੇਕ ਕਾਰਵਾਈ ਦਾ ਸਾਥ ਦੇਣਗੇ।ਲੌਗੀਆਂ ਨੇ ਕਿਹਾ ਕਿ ਕਮਲਪ੍ਰੀਤ ਸੈਣੀ ਵਲੋਂ ਨਹਿਰਾਂ ਵਿਚ ਡੁੱਬਣ ਵਾਲੇ ਲੋਕਾਂ ਨੂੰ ਬਚਾਉਣ ਲਈ ਕੀਤੇ ਗਏ ਕਾਰਜਾਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਕੀਤੇ ਗਏ ਕੰਮ ਨੂੰ ਬਰਾਦਰੀ ਵਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।ਇਸ ਮੌਕੇ ਸੂਬਾ ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਸੈਣੀ ਮਹਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ, ਹੈਪੀ ਸੈਣੀ ਕੋਟਲਾ ਸਮੇਤ ਵੱਡੀ ਗਿਣਤੀ ਵਿਚ ਬਰਾਦਰੀ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਆਰ. ਐੱਸ. ਪਰਮਾਰ ਲਾਈਫਟਾਈਮ ਅਚੀਵਮੈਂਟ ਲਈ ਵੱਕਾਰੀ ਸਟੇਟ ਅਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਚੰਦਪੁਰ ਪੁਲ ਤੋਂ ਨਹਿਰੀ ਪਾਣੀ ਦੀ ਪਾਈਪ ਲਾਈਨ ਸ਼ਿਫ਼ਟ ਕਰਨ ਦਾ ਕੰਮ ਅੱਜ ਹੋਵੇਗਾ ਸ਼ੁਰੂ
Ad Position 24
No active advertisement