ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡਾ. ਆਰ. ਐੱਸ. ਪਰਮਾਰ ਲਾਈਫਟਾਈਮ ਅਚੀਵਮੈਂਟ ਲਈ ਵੱਕਾਰੀ ਸਟੇਟ ਅਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-07-2026
ਰੂਪਨਗਰ, 2 ਜੁਲਾਈ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਪ੍ਰਸਿੱਧ ਪਰਮਾਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਉੱਘੇ ਸਰਜਨ ਡਾ. ਆਰ. ਐੱਸ. ਪਰਮਾਰ ਨੂੰ ਡਾਕਟਰੀ ਖੇਤਰ ਵਿਚ ਉਨ੍ਹਾਂ ਦੀ ਲਾਈਫਟਾਈਮ ਅਚੀਵਮੈਂਟ, ਮਰੀਜ਼ਾਂ ਦੀ ਉਤਮ ਸੇਵਾ ਅਤੇ ਜ਼ਿਲ੍ਹੇ ਵਿਚ ਨਿੱਜੀ ਸਿਹਤ ਸੇਵਾਵਾਂ ਦੇ ਵਿਕਾਸ ਵਿਚ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡਾ. ਪਰਮਾਰ ਨੂੰ ਇਹ ਸਨਮਾਨ ਭੇਟ ਕੀਤਾ। ਇਸ ਮੌਕੇ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਚੁਣੇ ਗਏ ਪੰਜ ਪ੍ਰਮੁੱਖ ਨਿੱਜੀ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਖੇਤਰਾਂ ਵਿਚ ਡਾਕਟਰੀ ਸੇਵਾਵਾਂ ਦੇ ਵਿਸਥਾਰ, ਸਿਹਤ ਸਹੂਲਤਾਂ ਦੇ ਵਿਕਾਸ ਅਤੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਉਪਲਬਧ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਮਾਗਮ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਅਤੇ ਸਰਕਾਰੀ ਸਿਹਤ ਪ੍ਰਣਾਲੀ ਨੇ ਹਮੇਸ਼ਾ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਲਈ ਸਮਰਪਿਤ ਡਾਕਟਰਾਂ ਦਾ ਸਨਮਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਲਗਭਗ 48 ਸਾਲਾਂ ਦੇ ਵਿਸ਼ਾਲ ਡਾਕਟਰੀ ਤਜਰਬੇ ਵਾਲੇ ਡਾ. ਆਰ. ਐੱਸ. ਪਰਮਾਰ ਨੇ ਆਪਣੇ ਪੇਸ਼ੇਵਰ ਜੀਵਨ ਦੌਰਾਨ ਹਜ਼ਾਰਾਂ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਹੈ। ਉਨ੍ਹਾਂ ਨੇ ਰੂਪਨਗਰ ਵਿਚ ਆਧੁਨਿਕ ਨਿੱਜੀ ਸਿਹਤ ਸੇਵਾਵਾਂ ਨੂੰ ਵਿਕਸਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੇ ਹਨ। ਉਨ੍ਹਾਂ ਦੀ ਮਨੁੱਖਤਾ ਪ੍ਰਤੀ ਸਮਰਪਿਤ ਸੋਚ, ਸਾਦਗੀ ਅਤੇ ਸੇਵਾ ਭਾਵਨਾ ਕਾਰਨ ਉਹ ਲੋਕਾਂ ਵਿਚ ਬੇਹੱਦ ਸਤਿਕਾਰਯੋਗ ਹਨ। ਡਾ. ਪਰਮਾਰ ਨੂੰ ਇਹ ਵੱਕਾਰੀ ਰਾਜ ਪੁਰਸਕਾਰ ਮਿਲਣ ’ਤੇ ਰੂਪਨਗਰ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਹੈ। ਵੱਖ-ਵੱਖ ਸਮਾਜਿਕ, ਧਾਰਮਿਕ, ਸਿਆਸੀ ਅਤੇ ਮੈਡੀਕਲ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਇਸ ਸਨਮਾਨ ਨੂੰ ਸਮੁੱਚੇ ਰੂਪਨਗਰ ਲਈ ਮਾਣ ਵਾਲਾ ਪਲ ਕਰਾਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਨੰਗਲ ਵਿਖੇ ਸ਼ੱਕੀ ਪੀਲੀਏ ਦੇ ਮਰੀਜ਼ਾਂ ’ਚ ਵਾਧਾ ਅਗਲੀ ਖ਼ਬਰ ਸੈਣੀ ਮਹਾ ਸਭਾ ਪੰਜਾਬ ਵਲੋਂ ਜਾਣਿਆ ਕਮਲਪ੍ਰੀਤ ਸੈਣੀ ਦਾ ਹਾਲ-ਚਾਲ
Ad Position 24
No active advertisement