ਸੰਤੋਖਗੜ੍ਹ, 3 ਜੁਲਾਈ (ਧਰਮ ਪਾਲ)-ਨਿਊ ਏਂਜਲ ਆਈ. ਟੀ. ਆਈ. ਪੇਖੂ ਬੇਲਾ ਜ਼ਿਲ੍ਹਾ ਊਨਾ ਦੇ ਸਿੱਖਿਆਰਥੀ ਜਸਕਰਨ ਸਿੰਘ ਨੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਟ ਪੁੱਟ ਖੇਡ ਵਿਚ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸੰਸਥਾ ਦੇ ਐੱਮ. ਡੀ. ਸਸ਼ੀ ਕੁਮਾਰ ਬਾਰਡਾ ਨੇ ਦੱਸਿਆ ਕਿ ਸਾਡੇ ਇਸ ਖਿਡਾਰੀ ਨੇ ਸੂਬਾ ਪੱਧਰੀ ਤੀਜਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ ਅਤੇ ਇਸ ਖਿਡਾਰੀ ਨੇ ਸੂਬਾ ਪੱਧਰੀ ਬਾਲੀਵਾਲ ਮੁਕਾਬਲੇ ਵਿਚ ਜ਼ਿਲ੍ਹਾ ਊਨਾ ਦੀ ਜੇਤੂ ਟੀਮ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਸਾਡੀ ਸੰਸਥਾ ਦੇ ਕਈ ਸਿੱਖਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਅਹਿਮ ਸਥਾਨ ਹਾਸਲ ਕੀਤੇ ਹਨ। ਅੱਜ ਇਸ ਖਿਡਾਰੀ ਦਾ ਆਈ.ਟੀ.ਆਈ. ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।