03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ੍ਰੀ ਚਮਕੌਰ ਸਾਹਿਬ ਵਿਖੇ ਸਬਜ਼ੀ ਦੀਆਂ 3 ਦੁਕਾਨਾਂ ਦੇ ਕੱਟੇ ਚਲਾਨ ਗ਼ੈਰ ਮਿਆਰੀ ਖਾਣਪੀਣ ਦੀਆਂ ਵਸਤਾਂ ਵਿੱਕ ਰਹੀਆਂ ਸ਼ਰੇਆਮ

Ad Position 21
No active advertisement
ਅਜੀਤ ਡੈਸਕ 04-07-2026
ਸ੍ਰੀ ਚਮਕੌਰ ਸਾਹਿਬ, 3 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਟੀ ਪੁਆਇੰਟ (ਘੋੜੇ ਵਾਲੇ ਚੌਂਕ) ‘ਤੇ ਤਿੰਨ ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਦੇ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੀਆਂ ਟੀਮਾਂ ਨੇ ਕਾਰਵਾਈ ਕਰਦਿਆਂ ਚਲਾਨ ਕੱਟੇ ਤੇ ਮੌਕੇ ‘ਤੇ ਹੀ ਜੁਰਮਾਨਾ ਵਸੂਲਿਆ। ਸਿਹਤ ਵਿਭਾਗ ਦੀ ਟੀਮ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਪ੍ਰਵਾਸੀ ਦੁਕਾਨਦਾਰ ਗੈਰ ਮਿਆਰੀ ਸਬਜ਼ੀਆਂ ਅਤੇ ਫਲ ਵੇਚ ਰਹੇ ਹਨ, ਜਿਸ ਦੀ ਉਨ੍ਹਾਂ ਮੌਕੇ ‘ਤੇ ਕੀਤੀ ਜਾਂਚ ਦੌਰਾਨ ਉਨ੍ਹਾਂ ਨੂੰ ਗਲੀਆ ਸੜੀਆਂ ਸਬਜ਼ੀਆਂ ਅਤੇ ਸਬਜ਼ੀਆਂ ਤੇ ਲਗਾਏ ਜਾ ਰਹੇ ਤੇਲ ਨੂੰ ਬਰਾਮਦ ਕੀਤਾ ਤੇ ਮੌਕੇ ‘ਤੇ ਹੀ ਨਗਰ ਕੌਂਸਲ ਦੀ ਟੀਮ ਨੂੰ ਸੱਦ ਕੇ ਤਿੰਨੋ ਦੁਕਾਨਾਂ ਦਾ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 156 ਤਹਿਤ ਚਲਾਨ ਕਰਕੇ ਜੁਰਮਾਨਾ ਮੌਕੇ ‘ਤੇ ਹੀ ਵਸੂਲਿਆ ਗਿਆ। ਜ਼ਿਕਰਯੋਗ ਹੈ ਕਿ ਇੱਥੋਂ ਦੇ ਸਰਕਾਰੀ ਹਸਪਤਾਲ ਦੇ ਮੁੱਖ ਗੇਟ ਦੇ ਆਲ਼ੇ ਦੁਆਲੇ ਦਰਜਨਾਂ ਰੇਹੜੀਆਂ ਲੱਗਦੀਆਂ ਹਨ, ਜਿਨ੍ਹਾਂ ਤੇ ਜ਼ਿਆਦਾਤਰ ਗੈਰ ਮਿਆਰੀ ਖਾਣ ਪੀਣ ਦੀਆਂ ਵਸਤਾਂ ਸ਼ਰੇਆਮ ਵਿਕਦੀਆਂ ਹਨ, ਪਰ ਸਬੰਧਿਤ ਵਿਭਾਗ ਇਸ ਨੂੰ ਲਗਾਤਾਰ ਅਣਗੌਲਿਆ ਕਰ ਰਿਹਾ ਹੈ। ਜਦੋਂ ਇਸ ਸਬੰਧੀ ਹਸਪਤਾਲ ਵਿਚ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਇਸ ਦੀ ਜ਼ਿੰਮੇਵਾਰੀ ਡੀ.ਐੱਚ.ਓ. (ਜ਼ਿਲ੍ਹਾ ਹੈਲਥ ਅਫ਼ਸਰ) ਦਫ਼ਤਰ ਦੀ ਹੈ। ਲੋਕਾਂ ਦੀ ਸਿਹਤ ਨਾਲ ਸ਼ਰੇਆਮ ਹੋ ਰਹੇ ਖਿਲਵਾੜ ਸਿਹਤ ਵਿਭਾਗ ਨੂੰ ਜਵਾਬਦੇਹ ਬਣਾ ਰਹੇ ਹਨ, ਕਿ ਲੋਕਾਂ ਨੂੰ ਪਰੋਸੀ ਜਾ ਰਹੀ ਖਾਣ ਪੀਣ ਵਾਲੀ ਵਸਤੂ ਦਾ ਮਿਆਰ ਕੀ ਹੈ ਤੇ ਕਿਵੇਂ ਬਣਾਈ ਗਈ ਹੈ, ਸਫ਼ਾਈ ਤੇ ਪਰੋਸਣ ਦੀ ਕੀ ਸਥਿਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚਬਰੇਵਾਲ ਵਿਖੇ ਪੀਣ ਵਾਲੇ ਪਾਣੀ ਦੇ ਬੋਰ ਲਈ ਵਿਧਾਇਕ ਚੱਢਾ ਨੇ ਦਿੱਤੀ 5 ਲੱਖ ਰੁਪਏ ਦੀ ਗਰਾਂਟ ਅਗਲੀ ਖ਼ਬਰ ਨਿਊ ਏਂਜਲ ਆਈ. ਟੀ. ਆਈ. ਪੇਖੂ ਬੇਲਾ ਦੇ ਖਿਡਾਰੀ ਨੇ ਜਿੱਤਿਆ ਸੋਨ ਤਗਮਾ
Ad Position 24
No active advertisement