ਮੋਰਿੰਡਾ, 4 ਜੂਨ (ਪ੍ਰਿਤਪਾਲ ਸਿੰਘ)-ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਸਰਹੰਦ ਰੇਲਵੇ ਟਰੈਕ ਨੂੰ ਜਾਮ ਕਰਨ ਲਈ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅੱਜ ਮੋਰਿੰਡਾ ਤੋਂ ਰਵਾਨਾ ਹੋਏ। ਇਸ ਮੌਕੇ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰੋਫੈਸਰ ਬਲਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਚੌਥਾ ਸਾਲ ਚੱਲ ਰਿਹਾ ਹੈ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਪਈਆਂ ਹਨ। ਇਨ੍ਹਾਂ ਸਰਕਾਰਾਂ ਨੂੰ ਜਗਾਉਣ ਲਈ ਕੌਮੀ ਇਨਸਾਫ ਮੋਰਚਾ ਵਲੋਂ 4 ਜੁਲਾਈ ਨੂੰ ਸਰਹੰਦ ਰੇਲਵੇ ਟਰੈਕ ਜਾਮ ਕਰਨ ਦਾ ਸੱਦਾ ਦਿੱਤਾ ਸੀ। ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਪਸ ਵਿਚ ਮਿਲਕੇ ਖੇਡ ਖੇਡ ਰਹੀਆਂ ਹਨ ਕਿਉਂਕਿ ਜਦੋਂ ਪੰਜਾਬ ਸਰਕਾਰ ਤੇ ਗੱਲ ਆਉਂਦੀ ਹੈ ਤਾਂ ਉਹ ਕੇਂਦਰ ਸਰਕਾਰ ਤੇ ਭਾਂਡਾ ਭੰਨ ਦਿੰਦੀ ਹੈ, ਜਦੋਂ ਕੇਂਦਰ ਸਰਕਾਰ ਤੇ ਗੱਲ ਆਉਂਦੀ ਹੈ ਉਹ ਪੰਜਾਬ ਸਰਕਾਰ ਦੇ ਹੱਥ ਵਿਚ ਕਹਿ ਕੇ ਖਹਿੜਾ ਛੁਡਵਾ ਲੈਂਦੀ ਹੈ। ਬੰਦੀ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਭਾਈ ਰਾਜੋਆਣੇ ਦੀ ਫਾਂਸੀ ਬਾਰੇ ਪੰਜਾਬ ਸਰਕਾਰ ਚੁੱਪ ਹੈ, ਅੰਮ੍ਰਿਤਪਾਲ ਸਿੰਘ ਦੀ ਐਨ.ਐਸ. ਏ. ਹਟਾਉਣ ਤੋਂ ਬਾਅਦ ਉਸ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਕਿਉਂ ਸ਼ਿਫਟ ਨਹੀਂ ਕੀਤਾ ਜਾਂਦਾ। ਇਹ ਘੱਟ ਗਿਣਤੀਆਂ ਨਾਲ ਸਿੱਧੇ ਰੂਪ ਵਿਚ ਧੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 13 ਜੁਲਾਈ ਨੂੰ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਦਲਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਵਿਰਕ ਗੱਗੋ, ਰਣਜੀਤ ਸਿੰਘ ਭਾਗੋ ਮਾਜਰਾ, ਭੁਪਿੰਦਰ ਸਿੰਘ ਡੇਕ ਵਾਲਾ, ਜਗਦੀਪ ਸਿੰਘ ਚੂਹੜ ਮਾਜਰਾ, ਬਾਬਾ ਮੇਜਰ ਸਿੰਘ, ਜਗਮੀਤ ਸਿੰਘ ਮੁਗਲ ਮਾਜਰੀ, ਰੁਪਿੰਦਰ ਸਿੰਘ ਰਿੰਕੂ ਸਾਰੰਗਪੁਰ, ਜਰਨੈਲ ਸਿੰਘ ਗੋਗੀ, ਗੁਰਿੰਦਰ ਸਿੰਘ ਕਤਲੌਰ, ਗੁਰੀ ਚੂਹੜਮਾਜਰਾ, ਜਗਦੀਪ ਸਿੰਘ ਨਾਨੋਵਾਲ, ਜਸਪ੍ਰੀਤ ਸਿੰਘ ਜੱਸਾ ਢਾਬੇ ਵਾਲੇ, ਬਾਬਾ ਗੁਲਜਾਰ ਸਿੰਘ ਸੰਧੂਆਂ, ਜਗਤਾਰ ਸਿੰਘ ਹਰੀਪੁਰ, ਬਲਵਿੰਦਰ ਸਿੰਘ ਸੈਫੁਲਪੁਰ, ਲਾਡੀ ਠੋਣਾ, ਨਰਿੰਦਰ ਸਿੰਘ ਦੁਗਰੀ, ਕੁਲਵਿੰਦਰ ਭਾਗੋ ਮਾਜਰਾ, ਮੁਖਵਾਲ ਸਿੰਘ ਫਿਰੋਜ਼ਪੁਰ, ਅਮਨਿੰਦਰ ਸਿੰਘ ਨੰਬਰਦਾਰ ਗੱਗੋ, ਜਸਵਿੰਦਰ ਸਿੰਘ ਬਿੰਦਰ ਡੂਮਛੇੜੀ, ਸਤਵਿੰਦਰ ਸਿੰਘ ਬਬਾਨੀ, ਦਿਲਬਾਗ ਸਿੰਘ ਬੁਰਜਵਾਲਾ, ਚੰਨਾ ਫਿਰੋਜ਼ਪੁਰ, ਸੁੱਖਾ ਬਾਲਸੰਡਾ, ਗੁਰਮੀਤ ਸਿੰਘ ਰੋਪੜ ਆਦਿ ਕਿਸਾਨ ਹਾਜ਼ਰ ਸਨ।