ਨੂਰਪੁਰ ਬੇਦੀ, 6 ਜੁਲਾਈ (ਹਰਦੀਪ ਸਿੰਘ ਢੀਂਡਸਾ)-ਸੀਨੀਅਰ ਆਮ ਆਦਮੀ ਪਾਰਟੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਚੌਧਰੀ ਹੁਸਨ ਲਾਲ ਚੌਹਾਨ, ਪੁੱਤਰ ਸਵ ਗਿਆਨ ਚੰਦ, ਵਾਸੀ ਨੂਰਪੁਰ ਖੁਰਦ, ਨੂੰ ਬੀ.ਐੱਸ.ਐੱਨ.ਐੱਲ. ਪੰਜਾਬ ਦੀ ਟੈਲੀਕਾਮ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਦੀ ਸਿਫਾਰਸ਼ ’ਤੇ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਚੌਧਰੀ ਹੁਸਨ ਲਾਲ ਚੌਹਾਨ ਨੂੰ ਨਿਯੁਕਤੀ ਪੱਤਰ ਸੌਂਪਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਆਸ ਜਤਾਈ ਕਿ ਚੌਹਾਨ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਅਤੇ ਬੀ.ਐਸ.ਐਨ.ਐਲ. ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਕੰਮ ਕਰਨਗੇ। ਚੌਧਰੀ ਹੁਸਨ ਲਾਲ ਚੌਹਾਨ ਦੀ ਨਿਯੁਕਤੀ ’ਤੇ ਲੋਕ ਸਭਾ ਸੰਸਦ ਮਲਵਿੰਦਰ ਸਿੰਘ ਕੰਗ ਤੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਚੋ ਹੁਸਨ ਲਾਲ ਚੌਹਾਨ ਪਾਰਟੀ ਦੇ ਸਰਗਰਮ ਆਗੂ ਹਨ ਅਤੇ ਇਹਨਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਦੇਸ ਰਾਜ ਸੈਣੀ ਮਾਜਰਾ, ਅਵਤਾਰ ਸਿੰਘ ਕੂੰਨਰ ਸਰਪੰਚ ਬੜਵਾ, ਸਤਨਾਮ ਸਿੰਘ ਸੱਤੀ ਨਾਗਰਾ ਸੰਮਤੀ ਮੈਂਬਰ, ਹੇਮੰਤ ਸੈਣੀ, ਐਡਵੋਕੇਟ ਦੌਲਤ ਸਿੰਘ ਚੱਬਰੇਵਾਲ ਤੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।