01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਬ-ਇੰਸਪੈਕਟਰ ਰਾਮ ਸਰੂਪ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-07-2026
ਨੂਰਪੁਰ ਬੇਦੀ, 6 ਜੁਲਾਈ (ਵਿੰਦਰਪਾਲ ਝਾਂਡੀਆਂ)-ਬੀ. ਐੱਸ. ਐੱਫ. ਵਿਚ ਕਰੀਬ 40 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਬਤੌਰ ਸਬ-ਇੰਸਪੈਕਟਰ ਵਜੋ ਸੇਵਾਮੁਕਤ ਹੋਏ ਰਾਮ ਸਰੂਪ ਟਿੱਬਾ ਨੰਗਲ ਦੇ ਪਰਿਵਾਰ, ਰਿਸ਼ਤੇਦਾਰਾਂ ਵਲੋਂ ਸੇਵਾਮੁਕਤੀ ਦੀ ਖੁਸ਼ੀ ਵਿਚ ਤੇ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾ ਰਾਮ ਸਰੂਪ ਟਿੱਬਾ ਨੰਗਲ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਸਮੇਤ ਹੋਰਨਾਂ ਨੇ ਫੁੱਲਾਂ ਦੇ ਹਾਰ ਪਾ ਕੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਵੱਖ-ਵੱਖ ਬੁਲਾਰਿਆ ਨੇ ਉਨ੍ਹਾਂ ਵਲੋਂ 40 ਸਾਲ ਸ਼ਾਨਦਾਰ ਸੇਵਾਵਾਂ ਨਿਭਾ ਕੇ ਦੇਸ਼ ਦੀ ਸੇਵਾ ਵਿਚ ਪਾਏ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਪਰੰਤ ਰਿਸ਼ਤੇਦਾਰਾਂ ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਲੇਖ ਰਾਮ ਬਾਲੇਵਾਲ, ਰੇਂਜ ਅਫ਼ਸਰ ਬਲਜਿੰਦਰ ਸਿੰਘ, ਗਾਇਕ ਸਰਬਣ ਫਰਜ਼ੀ ਝਾਂਡੀਆਂ, ਦਾਰਾ ਸਿੰਘ ਟੱਪਰੀਆਂ, ਰਾਜ ਕੁਮਾਰ ਟਿੱਬਾ ਨੰਗਲ, ਬਾਵਾ ਰਾਮ, ਗੁਰਪ੍ਰੀਤ ਸਿੰਘ ਸੁੰਮਨ, ਮਨੀ ਸੁੰਮਨ, ਰਜਨੀ ਦੇਵੀਂ, ਸੁਰਿੰਦਰ ਕੁਮਾਰ ਸ਼ਿੰਦੀ, ਸੁਰਿੰਦਰ ਕੁਮਾਰ ਤੇ ਹੋਰ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੀ ਪਤਨੀ ਦੋ ਬੱਚੀਆਂ ਸਮੇਤ ਭੇਦਭਰੀ ਹਾਲਤ ’ਚ ਲਾਪਤਾ ਅਗਲੀ ਖ਼ਬਰ ਭਾਕਿਯੂ (ਕਾਦੀਆਂ) ਪੰਜਾਬ ਲੈਂਡ ਪੂਲਿੰਗ ਨੀਤੀ ਦਾ ਸਖ਼ਤ ਵਿਰੋਧ ਕਰੇਗੀ-ਗੱਗੋਂ
Ad Position 24
No active advertisement