ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗੰਗੂਵਾਲ ਵਿਖੇ ਭਾਖੜਾ ਨਹਿਰ ਦਾ 72ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-07-2026
ਢੇਰ/ਸ੍ਰੀ ਅਨੰਦਪੁਰ ਸਾਹਿਬ, 8 ਜੁਲਾਈ (ਕਾਲੀਆ/ਨਿੱਕੂਵਾਲ)-ਇੱਥੋਂ ਨੇੜਲੇ ਗੰਗੂਵਾਲ ਦੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਵਿਸ਼ਰਾਮ ਘਰ ਵਿਖੇ ਭਾਖੜਾ ਨਹਿਰ ਦੇ 72ਵੇਂ ਸਥਾਪਨਾ ਦਿਵਸ ’ਤੇ ਇਕ ਵਿਸ਼ੇਸ਼ ਸਮਾਗਮ ਭਾਖੜਾ ਡੈਮ ਦੇ ਸਿੰਚਾਈ ਵਿੰਗ ਵਲੋਂ ਕੀਤਾ ਗਿਆ ਜਿਸ ਵਿਚ ਭਾਖੜਾ ਨਹਿਰ ਦੇ 72 ਸਾਲਾਂ ਦੌਰਾਨ ਦੇਸ਼ ਦੀ ਤਰੱਕੀ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।ਇਸ ਤੋਂ ਬਿਨਾਂ ਬੀ.ਬੀ.ਐੱਮ.ਬੀ. ਦੇ ਵੱਖ ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੌਰਾਨ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ, ਐਸ.ਈ. ਮਨਦੀਪ ਬੈਨੀਪਾਲ, ਐੱਸ.ਈ. ਸੁਰੇਸ਼ ਮਾਨ, ਐਕਸੀਅਨ ਨੰਗਲ ਡੈਮ ਅਸ਼ੋਕ ਕੁਮਾਰ ਆਦਿ ਬੁਲਾਰਿਆਂ ਵਲੋਂ ਦੱਸਿਆ ਗਿਆ ਕਿ ਭਾਖੜਾ ਦੇ ਨਹਿਰੀ ਢਾਂਚੇ ਦੀ ਸ਼ੁਰੂਆਤ 8 ਜੁਲਾਈ 1954 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਲੋਂ ਨੰਗਲ ਡੈਮ ਤੋਂ ਪਾਣੀ ਦੀ ਸਪਲਾਈ ਸ਼ੁਰੂ ਕਰਕੇ ਕੀਤੀ ਗਈ ਸੀ। ਇਸ ਸ਼ੁਰੂਆਤ ਨਾਲ ਪੰਜਾਬ ਅਤੇ ਖ਼ਾਸ ਕਰਕੇ ਉੱਤਰੀ ਭਾਰਤ ਵਿਚ ਸਿੰਚਾਈ ਅਤੇ ਬਿਜਲੀ ਦੀ ਸਹੂਲਤ ਨੂੰ ਵੱਡਾ ਹੁਲਾਰਾ ਮਿਲਿਆ ਸੀ। ਬੁਲਾਰਿਆਂ ਨੇ ਕਿਹਾ ਕਿ ਭਾਵੇਂ ਕਿ ਇਸੇ ਨਹਿਰ ਨਾਲ ਜੁੜਿਆ ਭਾਖੜਾ ਨੰਗਲ ਡੈਮ 22 ਅਕਤੂਬਰ 1963 ਨੂੰ ਪ੍ਰਧਾਨ ਮੰਤਰੀ ਨਹਿਰੂ ਵਲੋਂ ਬਾਅਦ ਵਿਚ ਰਾਸ਼ਟਰ ਨੂੰ ਸਮਰਪਿਤ ਕਰਕੇ ਵਿਕਾਸਸ਼ੀਲ ਭਾਰਤ ਦਾ ਮੰਦਰ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਨਹਿਰ ਬੀਤੇ 72 ਸਾਲਾਂ ਤੋਂ ਮੁਲਾਜ਼ਮਾਂ ਦੀ ਸਖ਼ਤ ਮਿਹਨਤ ਅਤੇ ਭਾਰਤ ਸਰਕਾਰ ਦੀ ਅਗਵਾਈ ਹੇਠ ਲਗਾਤਾਰ ਚੱਲ ਰਹੀ ਹੈ।ਅਤੇ ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਨਾਲ ਖ਼ੁਸ਼ਹਾਲੀ ਦੇ ਰਿਹਾ ਹੈ। ਇਸ ਮੌਕੇ ਐਸ.ਡੀ.ਓ. ਸਰਬਜੀਤ ਸਿੰਘ, ਐੱਸ.ਡੀ.ਓ. ਨਵਪ੍ਰੀਤ ਸਿੰਘ ਨੰਗਲ, ਐੱਸ.ਡੀ.ਓ. ਪੰਕਜ ਵਰਮਾ, ਇੰਜੀ: ਹਰਿੰਦਰ ਸਿੰਘ, ਇੰਜ: ਪ੍ਰਿੰਸ਼ ਕੁਮਾਰ, ਇੰਜ: ਕ੍ਰਿਸ਼ਨ ਕੁਮਾਰ, ਇੰਜ: ਰਕੇਸ਼ ਕੁਮਾਰ, ਇੰਜ: ਗੁਰਪ੍ਰੀਤ ਸਿੰਘ, ਫੋਰਮੈਨ ਵਿਨੋਦ ਕੁਮਾਰ, ਸੈਣੀ ਮਹਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਫੋਰਮੈਨ ਹਰਜਿੰਦਰ ਸਿੰਘ ਗੱਜਪੁਰ, ਬਖ਼ਤਾਵਰ ਸਿੰਘ ਸੈਣੀ ਨਿੱਕੂਵਾਲ, ਤੇਜਿੰਦਰ ਸਿੰਘ, ਰਾਜ ਕੁਮਾਰ, ਰਵਿੰਦਰ ਸਿੰਘ, ਪ੍ਰਧਾਨ ਸਤਨਾਮ ਸਿੰਘ ਲਾਦੀ ਇੰਟਕ, ਵਿਨੋਦ ਰਾਣਾ, ਪਰਮਜੀਤ ਰਾਣਾ, ਰਾਮ ਕੁਮਾਰ, ਦਿਆਂ ਨੰਦ, ਗੁਰਪ੍ਰਸਾਦ, ਨਰਿੰਦਰ ਬਾਲੀ, ਰਾਜ ਕੁਮਾਰ, ਰਤਨ ਕੁਮਾਰ, ਗੁਰਦਿਆਲ ਸਿੰਘ, ਬੁੱਧ ਰਾਮ, ਰਕੇਸ਼ ਕੁਮਾਰ, ਪਵਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਖ਼ਤਗੜ੍ਹ ਜ਼ੋਨਲ ਸਕੂਲ ਖੇਡਾਂ ਨੂੰ ਲੈ ਕੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕਾਂ ਤੇ ਮੁਖੀਆਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੀ ਚੋਣ ਲਈ ਰੱਖੀ ਮੀਟਿੰਗ ਹੋਈ ਮੁਲਤਵੀ
Ad Position 24
No active advertisement