ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਤਖ਼ਤਗੜ੍ਹ ਜ਼ੋਨਲ ਸਕੂਲ ਖੇਡਾਂ ਨੂੰ ਲੈ ਕੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕਾਂ ਤੇ ਮੁਖੀਆਂ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 09-07-2026


ਨੂਰਪੁਰ ਬੇਦੀ, 8 ਜੁਲਾਈ (ਹਰਦੀਪ ਸਿੰਘ ਢੀਂਡਸਾ)-ਤਖਤਗੜ੍ਹ ਜ਼ੋਨ ਦੀਆਂ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਖਤਗੜ੍ਹ ਜ਼ੋਨ ਦੇ ਖੇਡ ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਾਰੀ ਸੀ.ਸੈ.ਸਕੂਲ ਬਜਰੂੜ ਵਿਖੇ ਜ਼ੋਨਲ ਪ੍ਰਧਾਨ ਪ੍ਰਿੰ.ਵਰਿੰਦਰ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ।ਪ੍ਰਿੰ.ਵਰਿੰਦਰ ਸ਼ਰਮਾ ਨੇ ਸਮੂਹ ਅਧਿਆਪਕਾਂ ਨੂੰ ਇਹਨਾਂ ਖੇਡਾਂ ਨੂੰ ਨਿਰਪੱਖਤਾ ਅਤੇ ਪੂਰੀ ਜ਼ਿੰਮੇਵਾਰੀ ਨਾਲ ਆਯੋਜਿਤ ਕਰਨ ਦੀ ਅਪੀਲ ਕੀਤੀ।ਜਾਣਕਾਰੀ ਦਿੰਦਿਆਂ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤਖਤਗੜ੍ਹ ਜ਼ੋਨ ਦੀਆਂ ਜ਼ੋਨਲ ਖੇਡਾਂ 28 ਜੁਲਾਈ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਫੁੱਟਬਾਲ ਤੇ ਸਰਕਲ ਕਬੱਡੀ ਦੇ ਮੁਕਾਬਲੇ ਭੂਰੀਵਾਲੇ ਸਕੂਲ ਟਿੱਬਾ ਨੰਗਲ ਵਿਖੇ ਕਨਵੀਨਰ ਸਤਨਾਮ ਸਿੰਘ ਟਿੱਬਾ ਨੰਗਲ ਤੇ ਗੁਰਮੀਤ ਸਿੰਘ ਡੀ.ਪੀ.ਈ ਧਮਾਣਾ ਦੀ ਅਗਵਾਈ ਵਿਚ 28 ਜੁਲਾਈ ਤੋਂ ਸ਼ੁਰੂ ਹੋਣਗੇ, ਜਦਕਿ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਕਨਵੀਨਰ ਪ੍ਰਿੰ.ਹਰਦੀਪ ਸਿੰਘ ਦੀ ਅਗਵਾਈ ਵਿਚ ਡੀ.ਏ.ਵੀ ਸੀ.ਸੈ.ਸਕੂਲ ਤਖਤਗੜ੍ਹ ਵਿਖੇ ਕਰਵਾਏ ਜਾਣਗੇ।ਖੋ-ਖੋ ਦੇ ਮੁਕਾਬਲੇ ਲੈਕਚਰਾਰ ਅਰਵਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰੀ ਕੰਨਿਆ ਸੀ.ਸੈ.ਸਕੂਲ ਤਖਤਗੜ੍ਹ ਵਿਖੇ ਅਤੇ ਵਾਲੀਬਾਲ,ਕ੍ਰਿਕਟ ਅਤੇ ਬੈਡਮਿੰਟਨ ਦੇ ਮੁਕਾਬਲੇ ਮਧੂਵਨ ਵਾਟਿਕਾ ਸਕੂਲ ਅਸਮਾਨਪੁਰ ਵਿਖੇ ਕਨਵੀਨਰ ਲੈਕਚਰਾਰ ਸੰਜੀਵ ਕੁਮਾਰ ਬਜਰੂੜ ਅਤੇ ਲੈਕਚਰਾਰ ਪਾਖਰ ਸਿੰਘ ਕਾਂਗੜਾ ਦੀ ਅਗਵਾਈ ਵਿਚ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਲਈ ਟੈਕਨੀਕਲ ਕਮੇਟੀ ਵਿਚ ਪ੍ਰਿੰ.ਜਗਤਾਰ ਸਿੰਘ ਧਮਾਣਾਂ, ਪ੍ਰਿੰ.ਸ਼ਰਨਜੀਤ ਕੌਰ ਚਨੌਲੀ ਬਸੀ, ਪ੍ਰਿੰ.ਹਰਦੀਪ ਸਿੰਘ ਤਖਤਗੜ੍ਹ, ਮਨਜਿੰਦਰ ਸਿੰਘ ਟਿੱਬਾ ਟੱਪਰੀਆਂ, ਗੁਰਮੀਤ ਸਿੰਘ ਧਮਾਣਾ, ਹੈਡਮਿਸਟ੍ਰੈਸ ਸੀਮਾ ਦੇਵੀ ਰਾਏਪੁਰ ਅਤੇ ਲੈਕ. ਅਰਵਿੰਦਰ ਕੁਮਾਰ ਚਨੌਲੀ ਬੱਸੀ ਨੂੰ ਸ਼ਾਮਿਲ ਕੀਤਾ ਗਿਆ ਹੈ।ਮੀਟਿੰਗ ਵਿਚ ਮੈਡਮ ਸਤਵੰਤ ਕੌਰ ਤਖਤਗੜ੍ਹ, ਮੈਡਮ ਰਾਜ ਕਮਲ, ਤਜਿੰਦਰ ਸ਼ਾਹ, ਮਨਜੋਤ ਸਿੰਘ ਤਖਤਗੜ੍ਹ, ਧਰਮਵੀਰ ਸਿੰਘ ਮਧੂਵਨ, ਦਵਿੰਦਰ ਕੁਮਾਰ ਕਾਂਗੜ ਅਤੇ ਗੁਰਦਰਸ਼ਨ ਕੌਰ ਸਮੇਤ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਆਈ. ਬੂਟਾ ਸਿੰਘ ‘ਡੀ.ਜੀ.ਪੀ. ਕਮਾਂਡੇਸ਼ਨ ਡਿਸਕ’ ਨਾਲ ਸਨਮਾਨਿਤ ਅਗਲੀ ਖ਼ਬਰ ਗੰਗੂਵਾਲ ਵਿਖੇ ਭਾਖੜਾ ਨਹਿਰ ਦਾ 72ਵਾਂ ਸਥਾਪਨਾ ਦਿਵਸ ਮਨਾਇਆ
Ad Position 24
No active advertisement