03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ਼੍ਰੋਮਣੀ ਅਕਾਲੀ ਦਲ (ਬਾ) ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 28-07-2026
ਨੂਰਪੁਰ ਬੇਦੀ, 27 ਜੁਲਾਈ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਿੰਡ ਕਰਤਾਰਪੁਰ ਵਿਖੇ ਚੌਧਰੀ ਮਹਿੰਦਰਪਾਲ ਭੂੰਬਲਾ ਦੇ ਗ੍ਰਹਿ ਵਿਖੇ ਪਬਲਿਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਇਕੱਠ ਨੂੰ ਸੰਬੋਧਨ ਕੀਤਾ।ਆਪਣੇ ਸੰਬੋਧਨ ਦੌਰਾਨ ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਨੂਰਪੁਰ ਬੇਦੀ ਇਲਾਕੇ ਵਿਚ ਵਿਕਾਸ ਨੂੰ ਪਹਿਲ ਦਿੱਤੀ। ਉਨ੍ਹਾਂ ਕਿਹਾ ਕਿ ਸੜਕਾਂ ਦਾ ਵਿਕਾਸ, ਸਰਾਂ ਪੱਤਣ ਪੁਲ, 66 ਕੇ.ਵੀ. ਸਬ-ਸਟੇਸ਼ਨ, ਨੂਰਪੁਰ ਬੇਦੀ ਉਪ ਤਹਿਸੀਲ, ਸਿੰਘਪੁਰ ਵਿਖੇ ਆਈ. ਟੀ. ਆਈ. ਸਮੇਤ ਅਨੇਕਾਂ ਲੋਕ ਭਲਾਈ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀਆਂ ਦੇਣਾਂ ਹਨ।ਉਨ੍ਹਾਂ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਵੱਡੇ-ਵੱਡੇ ਕਰਜ਼ੇ ਲੈ ਕੇ ਪੰਜਾਬ ਨੂੰ ਕਰਜ਼ੇ ਹੇਠ ਦੱਬਿਆ ਜਾ ਰਿਹਾ ਹੈ। ਹਰ ਵਰਗ ਸਰਕਾਰ ਤੋਂ ਦੁਖੀ ਹੈ ।ਮੀਟਿੰਗ ਦੌਰਾਨ ਅਕਾਲੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਇਕੋ-ਇੱਕ ਮਜ਼ਬੂਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸੂਬੇ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਅਤੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ’ਤੇ ਲਿਆ ਸਕਦੀ ਹੈ। ਇਸ ਮੌਕੇ ਚੌਧਰੀ ਮਹਿੰਦਰਪਾਲ ਭੂੰਬਲਾ, ਸੂਬੇਦਾਰ ਬਲਵੰਤ ਸਿੰਘ, ਕੈਪਟਨ ਅਸ਼ਵਨੀ ਕੁਮਾਰ, ਨੰਬਰਦਾਰ ਮਨਦੀਪ ਸਿੰਘ, ਯੋਗਰਾਜ, ਰਾਮ ਸ਼ਾਹ, ਸੋਮ ਸਿੰਘ ਚੇਚੀ, ਵਿਜੈ ਭਾਟੀਆ, ਕਮਲ ਕਸਾਣਾ, ਮਨੋਹਰ ਲਾਲ ਕਾਂਗੜ, ਭਜਨ ਲਾਲ ਕਾਂਗੜ, ਲੇਖਰਾਜ ਬਾਲੇਵਾਲ, ਸੁਰਿੰਦਰ ਕੁਮਾਰ, ਧਰਮ ਚੰਦ, ਹੇਮ ਰਾਜ ਝਾਂਡੀਆ, ਸੁਰਿੰਦਰ ਸਿੰਘ ਰੂੜੇਮਾਜਰਾ, ਗੁਰਮੇਲ ਚੰਦ ਕਾਂਗੜ, ਜਗਤਾਰ ਸਿੰਘ, ਕੁਲਵੀਰ ਸਿੰਘ, ਭਾਰਤ ਭੂਸ਼ਣ ਹੈਪੀ, ਹੁਸਨ ਚੰਦ, ਹਰਜਿੰਦਰ ਸਿੰਘ, ਭਜਨ ਸਿੰਘ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ, ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀਪੂਰਨ ਮਾਹੌਲ ’ਚ ਮੁਕੰਮਲ ਤੌਰ ’ਤੇ ਬੰਦ ਰਹੇ ਮਹਾਨਗਰ ਦੇ ਸਾਰੇ ਬਾਜ਼ਾਰ ਅਗਲੀ ਖ਼ਬਰ ਬੇਲਾ ਕਾਲਜ ਨੇ ਕਾਰਗਿਲ ਵਿਜੇ ਦਿਵਸ ਮਨਾਇਆ
Ad Position 24
No active advertisement