13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਿਕਸਿਤ ਭਾਰਤ ਤੇ ਸੇਵਾ ਕਾਰਜ ’ ਵਿਸ਼ੇ ’ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ ਚ ਨੂਰਪੁਰ ਬੇਦੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਨੂਰਪੁਰ ਬੇਦੀ, 13 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੀ. ਐਮ.

Ad Position 21
No active advertisement
ਅਜੀਤ ਡੈਸਕ 14-10-2026
ਨੂਰਪੁਰ ਬੇਦੀ, 13 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਨੂਰਪੁਰ ਬੇਦੀ ਦੇ ਵਿਦਿਆਰਥੀਆਂ ਨੇ ‘ਵਿਕਸਿਤ ਭਾਰਤ ਅਤੇ ਸੇਵਾ ਕਾਰਜ’ ਵਿਸ਼ੇ ’ਤੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੀ.ਐਮ. ਸ੍ਰੀ ਸਕੂਲਾਂ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਪੰਜਾਬੀ ਬਹਿਸ ਮੁਕਾਬਲੇ ਵਿਚ ਉਰਵੀ ਸ਼ਰਮਾ ਨੇ ਆਪਣੀ ਭਾਸ਼ਾਈ ਯੋਗਤਾ, ਵਿਚਾਰਾਂ ਦੀ ਸਪੱਸ਼ਟਤਾ ਅਤੇ ਤਰਕਪੂਰਨ ਪੇਸ਼ਕਾਰੀ ਸਦਕਾ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਡਰਾਇੰਗ ਮੁਕਾਬਲੇ ਵਿਚ ਅਮਨ ਕੁਸ਼ਵਾਹਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਸਿਰਜਣਾਤਮਿਕ ਸੋਚ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਅਨਿਲ ਕੁਮਾਰ ਨੇ ਦੋਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਉਨ੍ਹਾਂ ਦੀ ਮਿਹਨਤ, ਲਗਨ, ਆਤਮ-ਵਿਸ਼ਵਾਸ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੁੰਦੀਆਂ ਹਨ। ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਦੋਵਾਂ ਵਿਦਿਆਰਥੀਆਂ ਦੀ ਸਫਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਲੈਕ ਰਾਜੀਵ ਕੁਮਾਰ, ਲੈਕ ਸੋਨੀਆ, ਲੈਕ ਭੀਮ ਖਾਨ, ਰਮਨਦੀਪ ਕੌਰ, ਰਮਨ ਕੁਮਾਰ ਤੇ ਲਾਇਬ੍ਰੇਰੀਅਨ ਧਰਮਿੰਦਰ ਕੁਮਾਰ ਆਦਿ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਮੇਜਰ ਸੁਖਵੀਰ ਸਿੰਘ ਨੇ 40 ਪਲਸ ਉਮਰ ਵਰਗ ਵਿਚ 10 ਕਿੱਲੋਮੀਟਰ ਮੈਰਾਥਨ ਜਿੱਤੀ ਅਗਲੀ ਖ਼ਬਰ ਪਿੰਡ ਥਲੀ ਕਲਾਂ ਨੂੰ 4 ਲੱਖ ਰੁਪਏ ਦੀ ਗ੍ਰਾਂਟ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਲੋਕ ਮਿਲਣੀ, ਪਿੰਡ ਦੇ ਵਿਕਾਸ ਕਾਰਜਾਂ ਲਈ...
Ad Position 24