‘ ਕੌਮਾਂਤਰੀ ਗਰਲ ਚਾਈਲਡ ਡੇਅ ’ ਮੌਕੇ ਬਾਲੜੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਰੰਗ
ਰੂਪਨਗਰ, 13 ਅਕਤੂਬਰ (ਯਸ਼ਵੰਤ ਬੱਸੀ)-ਸੰਨ ਇਨਕਲੇਵ ਟਾਵਰਜ ਰੂਪਨਗਰ ਵਿਖੇ ਇੰਡੀਅਨ ਸਕਾਊਟ ਗਾਈਡ ਫੈਲੋਸ਼ਿਪ ਰੂਪਨਗਰ ਦੇ ਸਤਲੁਜ ਗਿਲਡ ਵਲੋਂ ਇੰਟਰਨੈਸ਼ਨਲ ਗਰਲ ਚਾਈਲਡ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ 14 ਸਾਲ ਉਮਰ ਤੱਕ ਦੀਆਂ ਲੜਕੀਆਂ ਨੇ ਲੋਕ ਨਾਚ ਅਤੇ ਸੰਗੀਤ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਰੂਪਨਗਰ, 13 ਅਕਤੂਬਰ (ਯਸ਼ਵੰਤ ਬੱਸੀ)-ਸੰਨ ਇਨਕਲੇਵ ਟਾਵਰਜ ਰੂਪਨਗਰ ਵਿਖੇ ਇੰਡੀਅਨ ਸਕਾਊਟ ਗਾਈਡ ਫੈਲੋਸ਼ਿਪ ਰੂਪਨਗਰ ਦੇ ਸਤਲੁਜ ਗਿਲਡ ਵਲੋਂ ਇੰਟਰਨੈਸ਼ਨਲ ਗਰਲ ਚਾਈਲਡ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ 14 ਸਾਲ ਉਮਰ ਤੱਕ ਦੀਆਂ ਲੜਕੀਆਂ ਨੇ ਲੋਕ ਨਾਚ ਅਤੇ ਸੰਗੀਤ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇੰਡੀਅਨ ਸਕਾਊਟ ਗਾਈਡ ਫੈਲੋਸ਼ਿਪ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਨੇ ਸਕਾਊਟ ਗਾਈਡ ਫੈਲੋਸ਼ਿਪ ਦੀਆਂ ਗਤੀਵਿਧੀਆਂ ਅਤੇ ਪ੍ਰਬੰਧਕੀ ਢਾਂਚੇ ਬਾਰੇ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਸੰਨ ਇਨਕਲੇਵ ਟਾਵਰਜ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਨਿਜਾਵਨ ਅਤੇ ਜਗਜੀਤ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਬੱਚੀਆਂ ਨੇ ਸੋਲੋ ਡਾਂਸ, ਸਮੂਹ ਡਾਂਸ ਕੋਰੀਓਗ੍ਰਾਫੀ ਪੇਸ਼ ਕਰਕੇ ਪੰਜਾਬੀ ਅਤੇ ਹਿੰਦੀ ਗਾਣਿਆਂ ’ਤੇ ਬਾਕਮਾਲ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ ਬੱਚੀਆਂ ਨੇ ਮੰਚ ਤੋਂ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਬੰਧਕਾਂ ਵਲੋਂ ਭਾਗੀਦਾਰ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਹੌਂਸਲਾ ਅਫਜ਼ਾਈ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਤਜਿੰਦਰ ਚੋਪੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਬਚਨ ਸਿੰਘ ਸੋਢੀ, ਪਰਮਿੰਦਰ ਸਿੰਘ, ਹਰਬੰਸ ਸਿੰਘ, ਮੋਹਣ ਸਿੰਘ, ਸਿਮਰਨ ਚੋਪੜਾ, ਗੁਰਮੀਤ ਕੌਰ, ਹਰੀਸ਼ ਕੁਮਾਰ ਹੀਰ, ਪ੍ਰਭਜੋਤ ਕੌਰ ਅਤੇ ਸ੍ਰੀਮਤੀ ਮ੍ਰਿਤੂ ਤੇਜਪਾਲ ਹਾਜ਼ਰ ਸਨ।