18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ਼੍ਰੋਮਣੀ ਕਮੇਟੀ ਵਲੋਂ ਰਾਣਾ ਗੁਰਜੀਤ ਸਿੰਘ ਸਮੇਤ ਰਾਣਾ ਸ਼ੂਗਰ ਮਿੱਲ ਪਰਿਵਾਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-01-2026
ਬਾਬਾ ਬਕਾਲਾ ਸਾਹਿਬ, 2 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਨਵੇਂ ਸਾਲ 2026 ਦੀ ਆਮਦ ਨੂੁੰ ਜੀ ਆਇਆਂ ਕਹਿਣ ਲਈ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਤੇ ਰਾਣਾ ਪਰਿਵਾਰ ਵਲੋਂ 101 ਬੋਰੀ ਖੰਡ ਦੀ ਗੁਰੂ ਘਰ ਲਈ ਸੇਵਾ ਕਰਨ ਤੋਂ ਇਲਾਵਾ ਹੋਰ ਵੀ ਬਿਅੰਤ ਸੇਵਾਵਾਂ ਨਿਭਾਈਆਂ ਗਈਆਂ |
ਇਸ ਦੌਰਾਨ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ ਅਤੇ ਰਾਣਾ ਵੀਰਪ੍ਰਤਾਪ ਸਿੰਘ ਨਿਰਦੇਸ਼ਕ ਰਾਣਾ ਸ਼ੂਗਰ ਮਿੱਲ ਅਤੇ ਸਮੂਹ ਰਾਣਾ ਪਰਿਵਾਰ ਨੂੰ ਗੁਰੂ ਘਰ ਤੋਂ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਸਭ ਗੁਰੂ ਘਰ ਤੋਂ ਹੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ | ਇਸ ਮੌਕੇ ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਅਮਰੀਕ ਸਿੰਘ ਬੁੱਟਰ ਵੀ. ਪੀ. ਐਗਰੀਕਲਚਰ, ਜੀ. ਐੱਮ. ਪ੍ਰਤਾਪ ਸਿੰਘ, ਭਰੂਪਰ ਸਿੰਘ ਮੈਹਣੀਆਂ, ਪਲਵਿੰਦਰ ਸਿੰਘ ਪੱਪਾ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਕਾਂਗਰਸ ਸ਼ਹਿਰੀ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਮਾ: ਇਕਬਾਲ ਸਿੰਘ, ਸਰਪੰਚ ਪਰਦੀਪ ਸਿੰਘ ਭਲਾਈਪੁਰ, ਇੰਸਪੈਕਟਰ ਸੰਦੀਪ ਸਿੰਘ ਭਲਾਈਪੁਰ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਦੀਪ ਗੋਇਲ ਬਾਰਡਰ ਰੇਂਜ ਅੰਮਿ੍ਤਸਰ ਦੇ ਬਣੇ ਡੀ. ਆਈ. ਜੀ. ਅਗਲੀ ਖ਼ਬਰ ਮਜ਼ਦੂਰਾਂ ਵਲੋਂ ਪਿੰਡ ਜੌਹਲ 'ਚ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ
Ad Position 24