18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੰਦੀਪ ਗੋਇਲ ਬਾਰਡਰ ਰੇਂਜ ਅੰਮਿ੍ਤਸਰ ਦੇ ਬਣੇ ਡੀ. ਆਈ. ਜੀ.

Ad Position 21
No active advertisement
ਅਜੀਤ ਡੈਸਕ 03-01-2026
ਅਟਾਰੀ ਸਰਹੱਦ, 2 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ ਤਰੱਕੀਆਂ ਦੇ ਕੇ ਐੱਸ. ਐੱਸ. ਪੀ. ਤੋਂ ਬਣਾਏ ਗਏ ਡੀ. ਆਈ. ਜੀ. ਪੱਧਰ 'ਤੇ ਪੱਕੇ ਅਧਿਕਾਰੀਆਂ ਵਿਚ ਇਕ ਸ਼ਖ਼ਸੀਅਤ ਸੰਦੀਪ ਗੋਇਲ ਜੋ ਕਿ ਆਪਣੇ ਵਿਭਾਗ ਪੰਜਾਬ ਪੁਲਿਸ ਵਿਚ ਇਕ ਇਮਾਨਦਾਰ ਤੇ ਇਨਸਾਫ ਦੇਣ ਵਾਲੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੂੰ ਹਾਲ ਹੀ ਵਿਚ ਕਾਰਜਕਾਰੀ ਡੀ. ਆਈ. ਜੀ. ਬਾਰਡਰ ਰੇਂਜ ਅੰਮਿ੍ਤਸਰ ਲਗਾਇਆ ਗਿਆ ਸੀ, ਉਨ੍ਹਾਂ ਨੂੰ ਹੁਣ ਪੱਕੇ ਤੌਰ 'ਤੇ ਅੱਜ ਪੰਜਾਬ ਸਰਕਾਰ ਵਲੋਂ ਡੀ. ਆਈ. ਜੀ. ਬਾਰਡਰ ਰੇਂਜ ਅੰਮਿ੍ਤਸਰ ਨਿਯੁਕਤ ਕੀਤਾ ਗਿਆ ਹੈ, ਹਰ ਦਿਲ ਅਜ਼ੀਜ਼ ਨੇਕ ਤੇ ਇਮਾਨਦਾਰ ਸ਼ਖ਼ਸੀਅਤ ਡੀ. ਆਈ. ਜੀ. ਸ੍ਰੀ ਸੰਦੀਪ ਗੋਇਲ ਅੰਮਿ੍ਤਸਰ ਬਾਰਡਰ ਰੇਂਜ ਦਾ ਵਿਭਾਗ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਬਤੌਰ ਐੱਸ. ਐੱਸ. ਪੀ. ਸੇਵਾਵਾਂ ਨਿਭਾਉਂਦਿਆਂ ਹਰੇਕ ਇਕ ਵਰਗ ਦੇ ਲੋਕਾਂ ਨੂੰ ਇਨਸਾਫ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਅੱਜ ਵੀ ਜਿਨ੍ਹਾਂ ਜ਼ਿਲਿ੍ਹਆਂ ਵਿਚ ਉਹ ਮੁਖੀ ਰਹੇ ਹਨ ਉਥੋਂ ਦੀ ਆਵਾਮ ਯਾਦ ਕਰਦੇ ਹਨ | ਡੀ. ਆਈ. ਜੀ. ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪਹਿਲਾਂ ਵੀ ਅੰਮਿ੍ਤਸਰ ਦੀ ਪਵਿੱਤਰ ਧਰਤੀ 'ਤੇ ਡਿਊਟੀ ਨਿਭਾਅ ਕੇ ਗਏ ਸਨ ਤੇ ਹੁਣ ਫਿਰ ਗੁਰੂ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਲਈ ਉਨ੍ਹਾਂ ਨੂੰ ਮੁੜ ਅੰਮਿ੍ਤਸਰ ਦੀ ਪਵਿੱਤਰ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਖਲੈਹਿਰਾ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਰਾਣਾ ਗੁਰਜੀਤ ਸਿੰਘ ਸਮੇਤ ਰਾਣਾ ਸ਼ੂਗਰ ਮਿੱਲ ਪਰਿਵਾਰ ਦਾ ਸਨਮਾਨ
Ad Position 24