ਅਜਨਾਲਾ, 2 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਭਾਜਪਾ ਦੇ ਸੂਬਾ ਪ੍ਰਧਾਨ ਸਨੀਲ ਜਾਖੜ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪਾਰਟੀ ਦੇ ਸ਼ਹਿ ਇੰਚਾਰਜ ਵਿਧਾਇਕ ਨਰਿੰਦਰ ਸਿੰਘ ਰੈਣਾ ਅਤੇ ਸੰਗਠਨ ਮਹਾਂ ਮੰਤਰੀ ਸ੍ਰੀਨਿਵਾਸਲੂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪਾਰਟੀ ਹਾਈਕਮਾਂਡ ਦੀ ਮਨਜ਼ੂਰੀ ਨਾਲ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-1 ਦੇ ਪ੍ਰਧਾਨ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-1 ਦੀ ਟੀਮ ਦਾ ਐਲਾਨ ਕੀਤਾ ਹੈ | ਅੱਜ ਅਜਨਾਲਾ ਸਥਿਤ ਭਾਜਪਾ ਦੇ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਦਿਹਾਤੀ ਇਕ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਦੱਸਿਆ ਕਿ ਪ੍ਰਮੋਦ ਕੁਮਾਰ, ਬਲਵਿੰਦਰ ਕੌਰ, ਪ੍ਰਦੀਪ ਕੁਮਾਰ ਬੰਟਾ ਅਜਨਾਲਾ, ਸੁਖਦੇਵ ਸਿੰਘ ਗੋਰੇਨੰਗਲ, ਸੌਰਵ ਸਰੀਨ, ਸੁਖਦੇਵ ਸਿੰਘ ਮੰਮੂ, ਬਲਜਿੰਦਰ ਸਿੰਘ ਨੇਪਾਲ, ਜੋਗਾ ਸਿੰਘ ਭੁੱਲਰ, ਕਰਨਦੀਪ ਸਿੰਘ, ਬਲਦੇਵ ਸਿੰਘ ਮਿਆਦੀਆਂ ਅਤੇ ਵਿਜੇ ਕੁਮਾਰ ਵਰਮਾ (ਸਾਰੇ ਮੀਤ ਪ੍ਰਧਾਨ), ਗੁਰਬਿੰਦਰ ਸਿੰਘ ਗੋਲਡੀ, ਸੰਦੀਪ ਸਰਪਾਲ ਅਤੇ ਰਾਜੇਸ਼ ਕੁਮਾਰ ਤਿੰਨੇ ਜਨਰਲ ਸਕੱਤਰ, ਚੌਧਰੀ ਅਸ਼ੋਕ ਮੰਨਣ ਖ਼ਜ਼ਾਨਚੀ, ਚੰਨਣ ਸਿੰਘ ਬਰਲਾਸ, ਨੱਥਾ ਸਿੰਘ, ਜਸਬੀਰ ਸਿੰਘ ਗਿੱਲ, ਸੁਰਿੰਦਰ ਸਿੰਘ ਚੌਹਾਨ, ਦਿਲਬਾਗ ਸਿੰਘ, ਗੁਰਵਿੰਦਰ ਕੌਰ ਅਤੇ ਅੰਮਿ੍ਤ ਸਿੰਘ ਸ਼ਾਹ ਸਾਰੇ ਸਕੱਤਰ, ਕਸ਼ਮੀਰ ਸਿੰਘ ਕਾਕੂ ਦਫ਼ਤਰ ਸਕੱਤਰ, ਵਿਜੇ ਕੁਮਾਰ ਵਿਸ਼ੂ ਸਰੀਨ ਜੁਆਇੰਟ ਦਫ਼ਤਰ ਸਕੱਤਰ, ਧਰਮਿੰਦਰ ਸਿੰਘ ਪਿ੍ੰਸ ਅਜਨਾਲਾ ਮੀਡੀਆ ਇੰਚਾਰਜ, ਮਨਿੰਦਰ ਸਿੰਘ ਬਿੱਟੂ ਔਲਖ ਬੁਲਾਰਾ, ਮੁਕੇਸ਼ ਕੇਸਰ ਪ੍ਰੈੱਸ ਸਕੱਤਰ, ਅੰਗਰੇਜ਼ ਸਿੰਘ ਆਈ.ਟੀ ਹੈੱਡ, ਸ਼ਿਵਅਵਤਾਰ ਸਿੰਘ ਸੋਨੂੰ ਹਾਸ਼ਮਪੁਰਾ ਸੋਸ਼ਲ ਮੀਡੀਆ ਇੰਚਾਰਜ, ਪੰਕਜ ਮਹਿਰ ਤੇ ਲਵਪ੍ਰੀਤ ਸਿੰਘ ਸਹਿ ਮੀਡੀਆ ਇੰਚਾਰਜ, ਅਮਰਜੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਵਿਕਰਮ ਬੇਦੀ ਪ੍ਰਧਾਨ ਯੁਵਾ ਮੋਰਚਾ, ਜਸਵਿੰਦਰ ਸਿੰਘ ਜਹਾਂਗੀਰ ਪ੍ਰਧਾਨ ਐੱਸ.ਸੀ. ਮੋਰਚਾ, ਰਾਜੇਸ਼ ਚੌਹਾਨ ਪ੍ਰਧਾਨ ਓ.ਬੀ.ਸੀ. ਮੋਰਚਾ, ਚੰਦ ਮਸੀਹ ਪ੍ਰਧਾਨ ਘੱਟ ਗਿਣਤੀ ਮੋਰਚਾ ਅਤੇ ਹਰਜੀਤ ਸਿੰਘ ਪ੍ਰਧਾਨ ਕਿਸਾਨ ਮੋਰਚਾ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਟੀਮ ਵਿਚ ਸਾਰੇ ਵਰਗਾਂ ਸਮੇਤ ਮਹਿਲਾਵਾਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ | ਸ: ਅਜਨਾਲਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਇਕ ਅਧੀਨ ਆਉਂਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਆਈ.ਟੀ.ਆਈ. ਕਾਰਕੁੰਨ ਅਤੇ ਪੱਤਰਕਾਰਾਂ ਖ਼ਿਲਾਫ਼ ਦਰਜ ਮੁਕੱਦਮੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੀ | ਇਸ ਮੌਕੇ ਨਵ-ਨਿਯੁਕਤ ਦਫ਼ਤਰ ਸਕੱਤਰ ਕਸ਼ਮੀਰ ਸਿੰਘ ਕਾਕੂ ਅਤੇ ਸਹਾਇਕ ਦਫ਼ਤਰ ਸਕੱਤਰ ਵਿਜੇ ਕੁਮਾਰ ਵਿਸ਼ੂ ਸਰੀਨ ਆਦਿ ਹਾਜ਼ਰ ਸਨ |