10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੇਂਦਰ ਤੇ ਸੂਬਾ ਸਰਕਾਰ ਸਿੰਘ ਕਿਸਾਨ ਮਜ਼ਦੂਰ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਕਰਾਂਗੇ ਤਿੱਖਾ-ਪ੍ਰਧਾਨ ਗੁਰਿੰਦਰ ਬਾਠ <br/>

Ad Position 21
No active advertisement
ਅਜੀਤ ਡੈਸਕ 29-01-2026
ਅਜਨਾਲਾ, 28 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲੁਕਵੇਂ ਢੰਗ ਨਾਲ ਬਿਜਲੀ ਬਿੱਲ 2026, ਬੀਜ ਬਿੱਲ 2026 ਤੇ ਮਜ਼ਦੂਰ ਵਿਰੋਧੀ ਚਾਰ ਕੌਡਾਂ ਮਨਰੇਗਾ ਦਾ ਸਵਰੂਪ ਬਦਲ ਕੇ ਕਿਸਾਨ ਮਜ਼ਦੂਰਾਂ ਅਤੇ ਗਰੀਬ ਲੋਕਾਂ 'ਤੇ ਜ਼ਬਰ ਦਾ ਕੁਹਾੜਾ ਚਲਾਉਣ ਦੇ ਲੋਕ ਵਿਰੋਧੀ ਦੋਸ਼ ਲਗਾਉਂਦਿਆਂ ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਯੂਥ ਵਿੰਗ ਦੇ ਮੁੱਖ ਆਗੂ ਪ੍ਰਭਜੀਤ ਸਿੰਘ ਸੰਧੂ ਭੱਖਾ, ਬਿਕਰਮ ਸਿੰਘ ਭੱਖਾ, ਅੰਮਿ੍ਤਪਾਲ ਸਿੰਘ ਮਾਹਲ, ਸੂਰਜ ਡੇਰੇ ਵਾਲਾ, ਹਰਦੀਪ ਸਿੰਘ ਓਠੀਆਂ, ਲਵਪ੍ਰੀਤ ਸਿੰਘ ਓਠੀਆਂ, ਹਰਜੀਤ ਸਿੰਘ ਭੱਖਾ, ਸੁਭਾਸ਼ ਭੱਖਾ, ਦਲਜੀਤ ਭੱਖਾ, ਰਾਣਾ ਬੱਲ ਗੁਰਾਲਾ, ਰਾਣਾ ਔਲਖ, ਸੈਕਟਰੀ ਹਰਪ੍ਰੀਤ ਹੈਪੀ ਦੀ ਸਾਂਝੀ ਅਗਵਾਈ ਵਿਚ ਇਕੱਤਰ ਹੋਏ ਦਰਜਨਾਂ ਆਗੂਆਂ ਤੇ ਮੈਂਬਰਾਂ ਨੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ | ਮੁਜ਼ਾਹਰੇ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਬਾਠ ਨੇ ਕਿਹਾ ਕੇ ਆਰ.ਐੱਸ.ਐੱਸ.- ਬੀਜੇਪੀ ਦੀ ਮੋਦੀ ਸਰਕਾਰ ਜਿਹੜਾ ਵੀ ਕੰਮ ਕਰਦੀ ਹੈ ਉਹ ਦੇਸ਼ ਵਿਰੋਧੀ ਅਤੇ ਕਾਰਪੋਰੇਟ ਪੱਖੀ ਤੇ ਕਿਸਾਨ ਮਜ਼ਦੂਰ ਵਿਰੋਧੀ ਹੁੰਦਾ ਹੈ | ਬਿਜਲੀ ਬਿੱਲ ਪਾਸ ਹੋਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਮੁੜ ਘਰਾਂ ਵਿਚ ਹਨ੍ਹੇਰਾ ਛਾ ਜਾਵੇਗਾ | ਇਸ ਤਰ੍ਹਾਂ ਬੀਜ ਬਿੱਲ ਮੋਦੀ ਸਰਕਾਰ ਲਿਆ ਕੇ ਸਮੁੱਚਾ ਬੀਜ ਕਾਰੋਬਾਰ ਦੇਸੀ ਤੇ ਵਿਦੇਸ਼ਾਂ ਦਿਉ ਕੱਦ ਕੰਪਨੀਆਂ ਦੇ ਹਵਾਲੇ ਹੋਣ ਨਾਲ ਦੇਸ਼ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਦੇ ਅਨੁਮਾਨ ਅਨੁਸਾਰ ਖਦਸ਼ਾ ਹੈ ਕਿ ਦੇਸ਼ ਵਿਚ ਦੁਬਾਰਾ ਅੰਨ ਸੰਕਟ ਆ ਸਕਦਾ ਹੈ | ਪੰਜਾਬ ਸਮੇਤ ਦੇਸ਼ ਵਿਚ ਪਹਿਲਾਂ ਹੀ ਬੇਸ਼ੁਮਾਰ ਬੇਰੁਜ਼ਗਾਰੀ ਹੈ ਪੇਂਡੂ ਖੇਤਰਾਂ ਵਿਚ ਜਿਹੜਾ ਥੋੜ੍ਹਾ ਬਹੁਤ ਮਨਰੇਗਾ ਸਕੀਮ ਹੇਠ ਰੁਜ਼ਗਾਰ ਮਿਲਦਾ ਸੀ ਉਹ ਵੀ ਮਨਰੇਗਾ ਸਕੀਮ ਦੀ ਭੰਨ ਤੋੜ ਹੋਣ ਨਾਲ ਜਾਂਦਾ ਰਹੇਗਾ | ਇਸ ਸਮੇਂ ਖੇਤ ਮਜ਼ਦੂਰ ਆਗੂਆਂ ਨੇ ਭਰੇ ਇਕੱਠ ਵਿਚ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਮਜ਼ਦੂਰਾਂ ਨੇ ਆਪਣਾ ਲਹੂ ਡੋਲ੍ਹ ਕੇ ਸੰਸਾਰ ਭਰ ਵਿਚ ਦਿਹਾੜੀ ਅੱਠ ਘੰਟੇ ਦੀ ਲਾਗੂ ਕਰਵਾਈ ਸੀ ਜਿਸਨੂੰ ਅੱਜ ਮੋਦੀ ਸਰਕਾਰ ਵਲੋਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਕਾਰਖਾਨੇਦਾਰਾਂ ਦੇ ਮੁਨਾਫੇ ਹੋਰ ਵਧਾਉਣ ਲਈ 12 ਘੰਟੇ ਕਰ ਦਿੱਤੀ ਹੈ | ਉਪਰੰਤ ਪ੍ਰਧਾਨ ਬਾਠ ਨੇ ਕਿਹਾ ਕਿ ਸਰਕਾਰ ਦੇ ਜ਼ਬਰ ਵਿਰੁੱਧ ਸੰਘਰਸ਼ ਹੋਰ ਤਿੱਖਾ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਡਾਕ ਘਰ ਤਰਸਿੱਕਾ 'ਚ ਛੋਟੀਆਂ ਬੱਚਤਾਂ ਬਾਰੇ ਜਾਗਰੂਕਤਾ ਕੈਂਪ ਲਾਇਆ <br/> ਅਗਲੀ ਖ਼ਬਰ ਆਨੰਦ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ <br/>
Ad Position 24