ਤਰਸਿੱਕਾ, 28 ਜਨਵਰੀ (ਅਤਰ ਸਿੰਘ ਤਰਸਿੱਕਾ)-ਡਾਕ ਘਰ ਤਰਸਿੱਕਾ 'ਚ ਲੋਕਾਂ ਨੂੰ ਡਾਕ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਛੋਟੀਆਂ ਬੱਚਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ ਕੈਲਾਸ਼ ਸ਼ਰਮਾ ਏ ਐੱਸ. ਪੀ. ਸਊਥ ਈਸਟ ਸਬ ਡਵੀਜ਼ਨ ਤੇ ਰੋਹਿਤ ਸ਼ਰਮਾ ਪੀ. ਏ. ਦੀ ਅਗਵਾਈ ਹੇਠ ਵਿਸ਼ੇਸ਼ ਗ੍ਰਾਹਕ ਜਾਗਰੂਕਤਾ ਕੈਂਪ ਲਾਇਆ ਗਿਆ | ਜਿਸ 'ਚ ਉਨ੍ਹਾਂ ਨੇ ਦਸਿਆ ਕਿ ਡਾਕ ਵਿਭਾਗ ਵਲੋਂ ਪਾਰਸਲ ਤੇ ਸਪੀਡ ਪੋਸਟ ਦੀ ਸਹੂਲਤ ਸਭ ਤੋਂ ਰਿਆਇਤੀ ਦਰਾਂ ਤੇ ਪ੍ਰਦਾਨ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਮਾਣ ਨਾਲ ਦੱਸਿਆ ਕਿ ਡਾਕ ਘਰ ਦੀਆਂ ਛੋਟੀਆਂ ਬੱਚਤਾਂ ਦੀਆਂ ਸਕੀਮਾਂ ਜਿਨ੍ਹਾਂ 'ਚ ਟੀ. ਡੀ., ਐੱਨ. ਐੱਸ. ਸੀ., ਕੇ. ਵੀ. ਪੀ., ਐੱਮ. ਆਈ. ਐੱਸ.,ਪੀ. ਪੀ. ਐੱਫ. ਐੱਸ. ਐੱਸ. ਏ. ਤੇ ਐੱਸ. ਸੀ. ਐੱਸ. ਐੱਸ. ਆਦਿ ਸ਼ਾਮਲ ਹਨ, ਦੀਆਂ ਵਿਆਜ ਦਰਾਂ ਸਭ ਤੋਂ ਵੱਧ ਹਨ ਤੇ ਇਨ੍ਹਾਂ ਸਕੀਮਾਂ 'ਚ ਲਾਇਆ ਗਿਆ ਪੈਸਾ ਭਾਰਤ ਸਰਕਾਰ ਵਲੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ | ਇਸ ਲਈ ਉਨ੍ਹਾਂ ਨੇ ਵੱਧ ਤੋਂ ਵੱਧ ਖਾਤੇ ਖੋਲ ਕੇ ਲਾਭ ਉਠਾਉਣ ਦੀ ਅਪੀਲ ਕੀਤੀ | ਇਸ ਮੌਕੇ ਜਤਿੰਦਰ ਸਿੰਘ ਪੋਸਟ ਮਾਸਟਰ ਡਾਕ ਘਰ ਤਰਸਿੱਕਾ ਤੇ ਮੁਨੀਸ਼ ਕੁਮਾਰ ਪੀ. ਏ. ਹੁਰਾਂ ਨੇ ਉਨ੍ਹਾਂ ਦੇ ਏਥੇ ਅਉਣ ਏਥੇ ਅਉਣ ਤੇ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ | ਇਸ ਕੈਂਪ 'ਚ ਜਸਕਰਨਬੀਰ ਸਿੰਘ ਭੱਟੀਕੇ, ਜਨਕ ਰਾਜ ਭੀਲੋਵਾਲ ਪ੍ਰਧਾਨ, ਮੂਲ ਚੰਦ ਅਕਾਲਗੜ੍ਹ ਢਪਈਆਂ, ਮਨਜਿੰਦਰ ਕੌਰ ਬੋਪਾਰਾਏ, ਰਜਿੰਦਰ ਕੌਰ ਗੁਰਦਾਸਪੁਰ, ਅਰਸ਼ਪ੍ਰੀਤ ਕੌਰ ਮਤੇਵਾਲ, ਸੁਖਵਿੰਦਰ ਕੌਰ ਜੈਂਤੀਪੁਰ, ਭਜਨ ਕੌਰ ਜੋਧਾਨਗਰੀ, ਤਰਸੇਮ ਸਿੰਘ ਕੋਟ ਖਹਿਰਾ, ਮੰਗਲ ਸਿੰਘ ਭੱਟੀਕੇ, ਮਨਜੀਤ ਸਿੰਘ ਡੇਹਰੀਵਾਲਾ ਤੇ ਸੁਖਦੇਵ ਸਿੰਘ ਤੰਨੇਲ ਆਦਿ ਹਾਜ਼ਰ ਸਨ |