ਅੰਮਿ੍ਤਸਰ, 28 ਮਾਰਚ (ਹਰਮਿੰਦਰ ਸਿੰਘ)-ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ਼ੋ੍ਰਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਨੂੰ ਸਰਪਿਤ ਕਰਵਾਏ ਜਾ ਰਹੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਅਠਵੇਂ ਦਿਨ ਨਵਤੇਜ ਸਿੰਘ ਦੁਆਰਾ ਲਿਖਿਆ ਤੇ ਈਮੈਨੂਅਲ ਸਿੰਘ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ 'ਜ਼ਿੰਦਗੀ ਦੇ ਰੰਗ' ਦਾ ਮੰਚਣ ਵਿਰਸਾ ਵਿਹਾਰ ਦੇ ਭਾਅ ਜੀ ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ 'ਚ ਕੀਤਾ ਗਿਆ | 'ਜ਼ਿੰਦਗੀ ਦੇ ਰੰਗ' ਨਾਟਕ ਪ੍ਰਸਿੱਧ ਪੰਜਾਬੀ ਕਹਾਣੀਕਾਰ ਨਵਤੇਜ ਸਿੰਘ ਦੀਆਂ ਚਾਰ ਕਹਾਣੀਆਂ 'ਚੋਰ, ਮੁੰਡੂ ਅਤੇ ਟਾਮੀ, ਤਾਮੀਲ ਕੁਨਿੰਦਾ ਅਤੇ ਉਜੜੇ ਘਰ' 'ਤੇ ਆਧਾਰਿਤ ਹੈ | ਭਾਵੇਂ ਕਿ ਹਰ ਕਹਾਣੀ ਕੋਈ ਵੱਖਰੀ ਗੱਲ ਕਰਦੀ ਹੈ, ਪਰ ਨਵਤੇਜ ਸਿੰਘ ਦੀਆਂ ਬੇਸ਼ੁਮਾਰ ਕਹਾਣੀਆਂ 'ਚੋਂ ਇਹ ਚਾਰ ਕਹਾਣੀਆਂ ਇਹੋ ਜਿਹੀਆਂ ਚੁਣੀਆਂ ਗਈਆਂ ਹਨ, ਜਿਨ੍ਹਾਂ ਵਿਚ ਮਨੁੱਖ ਦਾ ਮਨੁੱਖ ਪ੍ਰਤੀ ਨਜ਼ਰੀਆ, ਜਜ਼ਬਾਤੀ ਇਨਸਾਨਾਂ ਦਾ ਟੁੱਟਣਾ ਜੁੜਣਾ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸੋਹਣੇ ਭਵਿੱਖ ਲਈ ਜੱਦੋ-ਜਹਿਦ ਸ਼ਾਮਿਲ ਹੈ | ਇਹ ਵਰ੍ਹਾ ਨਵਤੇਜ ਸਿੰਘ ਦੀ 101ਵੀਂ ਜਨਮ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ | ਨਾਟਕ 'ਚ ਡਾ: ਆਤਮਾ ਸਿੰਘ ਗਿੱਲ, ਡੋਲੀ ਸੱਡਲ, ਮਰਕਸਪਾਲ ਗੁਮਟਾਲਾ, ਜਸਵੰਤ ਸਿੰਘ, ਵਿਕਾਸ ਜੋਸ਼ੀ, ਅਚਲ ਮਹਾਜਨ, ਤਮੰਨਾ ਕਪੂਰ, ਜਗਾ ਸਿੰਘ, ਹੈਦਰ ਮਹਾਜਨ, ਜਸ਼ਨਪ੍ਰੀਤ ਸਿੰਘ, ਸੁੱਖ, ਨਿਸ਼ਚੇਜੀਤ, ਨਿਰਬਾਨ, ਅਕਸ਼ ਸਮੇਤ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀੇ | ਇਸ ਮੌਕੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ: ਹਰਿਭਜਨ ਸਿੰਘ ਭਾਟੀਆ, ਅਭਿਨਵ ਰੰਗਮੰਡਲ ਊਜੈਨ ਦੇ ਪ੍ਰਧਾਨ ਸ਼ਰਦ ਸ਼ਰਮਾ, ਅਦਾਕਾਰ ਹਰਦੀਪ ਗਿੱਲ, ਅਮਰਪਾਲ, ਸੁਮੀਤ ਸਿੰਘ ਹਾਜ਼ਰ ਸਨ |