22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਨੇ ਫ੍ਰੀ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਟਰੱਸਟ ਦੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ, ਜਨਰਲ ਸਕੱਤਰ ਆਦੇਸ਼ ਮਹਿਰ, ਮੈਨੇਜਰ ਅਮਿਤ ਸੇਠ, ਪ੍ਰੈਸ ਸਕੱਤਰ ਮਨੋਜ ਜੈਨ, ਵਿਜੈ ਵਰਮਾ ਤੇ ਹੋਰ | ਅਜੀਤ ਤਸਵੀਰ <br/> 18-04-2026
ਅੰਮਿ੍ਤਸਰ, 17 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਵਲੋਂ ਰਿਸ਼ੀ ਵਿਹਾਰ ਰੈਜ਼ੀਡੈਂਸ਼ਲ ਕਾਲੋਨੀ (ਰਜਿ.) ਦੇ ਸਹਿਯੋਗ ਨਾਲ ਸਾਂਝਾ ਨਿਸ਼ੁਲਕ ਮੈਡੀਕਲ ਕੈਂਪ ਲਗਾਇਆ ਗਿਆ | ਟਰੱਸਟ ਦੇ ਜਨਰਲ ਸਕੱਤਰ ਆਦੇਸ਼ ਮਹਿਰਾ ਨੇ ਦੱਸਿਆ ਕਿ ਕੈਂਪ ਦੌਰਾਨ ਵੱਡੀ ਗਿਣਤੀ 'ਚ ਮਰੀਜ਼ਾਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ | ਮੈਨੇਜਰ ਅਮਿਤ ਸੇਠ ਨੇ ਦੱਸਿਆ ਕਿ ਤਜਰਬੇਕਾਰ ਡਾ. ਰਾਜਬੀਰ ਸਿੰਘ ਵਲੋਂ ਮਰੀਜ਼ਾਂ ਦੀ ਛਾਤੀ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ, ਜਿਵੇਂ ਖਾਂਸੀ, ਬਲਗਮ, ਸਾਹ ਫੁੱਲਣਾ ਅਤੇ ਟੀ. ਬੀ. ਆਦਿ ਦੀ ਜਾਂਚ ਕਰਕੇ ਉਨ੍ਹਾਂ ਨੂੰ ਉਚਿਤ ਸਲਾਹ ਦਿੱਤੀ ਗਈ | ਪ੍ਰੈੱਸ ਸਕੱਤਰ ਮਨੋਜ ਜੈਨ ਨੇ ਦੱਸਿਆ ਕਿ ਕੈਂਪ 'ਚ ਮਰੀਜ਼ਾਂ ਦੇ ਬੀ. ਪੀ., ਸ਼ੂਗਰ, ਥਾਇਰਾਇਡ ਅਤੇ ਫੇਫੜਿਆਂ ਨਾਲ ਸੰਬੰਧਿਤ ਟੈਸਟ, ਜਿਵੇਂ ਸਪਾਇਰੋਮੀਟਰੀ ਆਦਿ ਫ੍ਰੀ ਕੀਤੇ ਗਏ | ਇਸ ਤੋਂ ਇਲਾਵਾ ਜ਼ਰੂਰਤਮੰਦ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਟਰੱਸਟ ਦੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ ਨੇ ਕਿਹਾ ਕਿ ਰਿਸ਼ੀ ਵਿਹਾਰ ਕਾਲੋਨੀ ਦੇ ਨਾਲ ਮਿਲ ਕੇ ਇਸ ਲੋਕਹਿਤਕਾਰੀ ਸਾਂਝੇ ਪ੍ਰੋਗਰਾਮ ਦਾ ਆਯੋਜਨ ਕਰਕੇ ਟਰੱਸਟ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ | ਰਿਸ਼ੀ ਵਿਹਾਰ ਕਾਲੋਨੀ ਦੇ ਪ੍ਰਧਾਨ ਵਿਜੈ ਵਰਮਾ ਅਤੇ ਜਨਰਲ ਸਕੱਤਰ ਦੀਪਕ ਜੋਸ਼ੀ ਨੇ ਦੱਸਿਆ ਕਿ ਨੇ ਟਰੱਸਟ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਡਾ. ਰਾਜਬੀਰ ਸਿੰਘ ਅਤੇ ਸਮੂਹ ਮੈਡੀਕਲ ਵਿੰਗ ਨੂੰ ਸਿਰੋਪਾਓ ਤੇ ਯਾਦਗਿਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਖਮਿੰਦਰ ਸਿੰਘ ਪਿੰਟੂ, ਕਿਸ਼ੋਰ ਰੈਨਾ, ਰਾਜੇਸ਼ ਆਨੰਦ, ਗੌਰਵ ਅਰੋੜਾ, ਵਿਸ਼ਾਲ ਅਗਰਵਾਲ, ਜਗਦੀਪ ਬੇਦੀ ਅਤੇ ਕਾਰਜਕਾਰੀ ਮੈਂਬਰ ਕੌਸ਼ਲ ਭਾਟੀਆ, ਅਸ਼ਵਨੀ ਤਲਵਾੜ, ਹਰਿਸ਼ ਅਰੋੜਾ, ਬਿ੍ਜ ਮੋਹਨ, ਗੌਰਵ ਵਰਮਾ, ਮੁਨੀਸ਼ ਸੇਠ, ਸੁਰੇਂਦਰ ਅਰੋੜਾ, ਵਿਸ਼ਾਲ, ਮਾਨਵ, ਨੂਪੁਰ ਅਗਰਵਾਲ, ਮੇਜਰ ਸਿੰਘ ਅਤੇ ਰਾਹੁਲ ਕੁਮਾਰ ਮੁੱਖ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਪੈਕਸ ਇੰਟਰਨੈਸ਼ਨਲ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਬੱਚਿਆਂ ਲਈ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ <br/>
Ad Position 24