22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬੱਚਿਆਂ ਲਈ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 18-04-2026
ਅੰਮਿ੍ਤਸਰ, 17 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੀਆਂ ਹਦਾਇਤਾਂ 'ਤੇ ਨਿਊਲਮ ਵਿਭਾਗ ਨੇ ਬੱਚਿਆਂ ਲਈ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | 8ਵੀਂ ਪੋਸ਼ਨ ਪਖਵਾੜਾ ਮੁਹਿੰਮ ਦੇ ਹਿੱਸੇ ਵਜੋਂ ਸੁਪਰਡੈਂਟ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਇਹ ਕੈਂਪ ਲਗਾਇਆ ਗਿਆ | ਜਿਸ 'ਚ ਸੁਪਰਡੈਂਟ ਅਤੇ ਸਥਾਨਕ ਆਂਗਣਵਾੜੀ ਵਰਕਰਾਂ ਅਤੇ ਸਵੈ ਸਹਾਇਤਾ ਸਮੂਹਾਂ ਨੇ ਸਹਿਯੋਗ ਕੀਤਾ | ਇਸ ਦੌਰਾਨ ਅਧਿਕਾਰੀਆਂ ਅਤੇ ਆਂਗਣਵਾੜੀ ਵਰਕਰਾਂ ਨੇ ਬੱਚਿਆਂ ਦੇ ਸਰੀਰਿਕ ਵਿਕਾਸ ਨੂੰ ਪਹਿਚਾਣਨ ਲਈ ਬੱਚਿਆਂ ਦੇ ਭਾਰ ਅਤੇ ਉਚਾਈ ਨੂੰ ਧਿਆਨ ਨਾਲ ਮਾਪਿਆ | ਇਸ ਮੌਕੇ 'ਤੇ ਟੀਮ ਨੇ ਹਾਜ਼ਰੀਨ ਨਾਲ ਸਿਹਤਮੰਦ ਪੋਸ਼ਣ ਸੰਬੰਧੀ ਪਕਵਾਨਾਂ ਨੂੰ ਸਾਂਝਿਆ ਕੀਤਾ | ਇਸ ਤੋਂ ਇਲਾਵਾ ਸਮਾਗਮ ਨੂੰ ਬਹੁਤ ਜ਼ਿਆਦਾ ਬਿਹਤਰ ਬਣਾਉਣ ਲਈ ਬੱਚਿਆਂ 'ਚ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਨੇ ਫ੍ਰੀ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਠੰਢੇ ਬਸਤੇ 'ਚ ਹੈ ਪਵਿੱਤਰ ਸ਼ਹਿਰ ਦੇ ਹਿੱਸੇ 'ਚੋਂ ਮੀਟ, ਤੰਬਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਦਾ ਅਮਲ <br/>
Ad Position 24