13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸ਼ਾਹਬਾਜ਼ਪੁਰ ਵਿਖੇ ਹੋਈ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਸ਼ਾਹਬਾਜ਼ਪੁਰ, 25 ਅਪ੍ਰੈਲ (ਪਰਦੀਪ ਬੇਗੇਪੁਰ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਗਿਆਨ ਸਿੰਘ ਸ਼ਾਹਬਾਜ਼ਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦਿਲਬਾਗ ਸਿੰਘ ਗੁਲਾਲੀਪੁਰ ਸਾਬਕਾ ਸਰਪੰਚ ਅਤੇ ਰਣਜੀਤ ਸਿੰਘ ਮੰਮਣਕੇ ਸਾਬਕਾ ਸਰਪੰਚ ਦੀ ਅਗਵਾਈ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਨੇੜਲੇ ਪਿੰਡਾਂ ਦੇ ਸੀਨੀਅਰ ਅਕਾਲੀ ਆਗੂਆਂ, ਸਰਪੰਚਾਂ ਨੇ ਹਿੱਸਾ ਲੈ ਕੇ ਆਪਣੀ ਇੱਕਜੁੱਟਤਾ ਦਾ ਸਬੂਤ ਦਿੱਤਾ ਅਤੇ ਭਵਿੱਖ ਵਿਚ ਵੀ ਇਕੱਠੇ ਰਹਿ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ | ਇਸ ਮੌਕੇ ਗਿਆਨ ਸਿੰਘ ਸ਼ਾਹਬਾਜ਼ਪੁਰ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਆਈਆਂ ਕਾਂਗਰਸ ਤੇ 'ਆਪ' ਦੀਆਂ ਸਰਕਾਰਾਂ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ | ਦਿਲਬਾਗ ਸਿੰਘ ਗੁਲਾਲੀਪੁਰ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਤੇ ਪਾਰਟੀ ਵਲੋਂ ਕੀਤੇ ਲੋਕ ਹਿੱਤੀ ਕੰਮਾਂ ਤੋਂ ਜਾਣੂ ਕਰਵਾਇਆ ਜਾਵੇਗਾ |
ਇਸ ਮੌਕੇ ਬਖਸ਼ੀਸ਼ ਸਿੰਘ ਡਿਆਲ ਜ਼ਿਲ੍ਹਾ ਪ੍ਰਧਾਨ ਐਸੱ.ਸੀ. ਵਿੰਗ, ਜਗਰੂਪ ਸਿੰਘ ਸਾਬਕਾ ਸਰਪੰਚ, ਸੇਵਾ ਸਿੰਘ ਅਕਾਲੀ ਆਗੂ, ਅਰਸ਼ਦੀਪ ਸਿੰਘ ਆਗੂ, ਬਲਕਾਰ ਸਿੰਘ ਸਾਬਕਾ ਮੈਂਬਰ ਪੰਚਾਇਤ, ਤਰਲੋਚਨ ਸਿੰਘ ਜਥੇਦਾਰ (ਸਾਰੇ ਸ਼ਾਹਬਾਜ਼ਪੁਰ), ਸਰਵਨ ਸਿੰਘ ਸਾਬਕਾ ਸਰਪੰਚ, ਸੁਰਜਨ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਪ੍ਰਧਾਨ (ਸਾਰੇ ਕੁਹਾੜਕਾ), ਰਣਜੀਤ ਸਿੰਘ ਸਾਬਕਾ ਸਰਪੰਚ ਡਿਆਲ, ਸੁਖਰਾਜ ਸਿੰਘ ਸਾਬਕਾ ਸਰਪੰਚ ਮੰਮਣਕੇ ਖੁਰਦ, ਹਰਭਜਨ ਸਿੰਘ ਮੰਮਣਕੇ, ਰਣਧੀਰ ਸਿੰਘ ਮੰਮਣਕੇ, ਨਿਰਮਲ ਸਿੰਘ ਸਰਪੰਚ ਮੰਮਣਕੇ, ਸੁਖਵਿੰਦਰ ਸਿੰਘ ਗੁਲਾਲੀਪੁਰ ਸਾਬਕਾ ਸਰਪੰਚ, ਗੁਰਮੀਤ ਸਿੰਘ, ਬਲਕਾਰ ਸਿੰਘ ਮੰਮਣਕੇ, ਦਿਲਬਾਗ ਸਿੰਘ ਸਾਬਕਾ ਸਰਪੰਚ ਥੇਹਬ੍ਰਹਾਮਣਾਂ, ਨਛੱਤਰ ਸਿੰਘ ਮਿਆਣੀ ਸਾਬਕਾ ਸੰਮਤੀ ਮੈਂਬਰ, ਗੁਰਮੁੱਖ ਸਿੰਘ ਮਿਆਣੀ, ਨਿਸ਼ਾਨ ਸਿੰਘ ਕਮਾਲਪੁਰ ਅਕਾਲੀ ਆਗੂ, ਪ੍ਰੇਮ ਸਿੰਘ ਕਮਾਲਪੁਰ, ਮਨਜਿੰਦਰ ਸਿੰਘ ਕਮਾਲਪੁਰ ਸਾਬਕਾ ਸਰਪੰਚ, ਸਤਨਾਮ ਸਿੰਘ ਕਮਾਲਪੁਰ, ਜਰਨੈਲ ਸਿੰਘ ਵਾਂ ਸਾਬਕਾ ਸੰਮਤੀ ਮੈਂਬਰ, ਜਸਵੰਤ ਸਿੰਘ ਵਾਂ ਸਾਬਕਾ ਸਰਪੰਚ, ਪਿਆਰਾ ਸਿੰਘ ਦੁਗਲਵਾਲਾ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸ਼ੇਖਚੱਕ ਸਾਬਕਾ ਸਰਪੰਚ, ਸੁਖਦੇਵ ਸਿੰਘ ਝੰਡੇਰ ਸਾਬਕਾ ਸਰਪੰਚ, ਜਸਵੰਤ ਸਿੰਘ ਲਾਲਪੁਰ ਸਾਬਕਾ ਸਰਪੰਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 3 ਨਸ਼ਾ ਤਸਕਰਾਂ ਦੀ 64 ਲੱਖ 39 ਹਜ਼ਾਰ 898 ਰੁਪਏ ਦੀ ਜਾਇਦਾਦ ਫਰੀਜ਼ ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਤੇ ਈਕੋ ਕਲੱਬ ਵਲੋਂ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਦਵਿੰਦਰਾ ਪਬਲਿਕ ਸਕੂਲ ਵਿਖੇ ਵਿਸੇਸ਼ ਸਮਾ...
Ad Position 24