13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੁਲਿਸ ਵਲੋਂ 3 ਨਸ਼ਾ ਤਸਕਰਾਂ ਦੀ 64 ਲੱਖ 39 ਹਜ਼ਾਰ 898 ਰੁਪਏ ਦੀ ਜਾਇਦਾਦ ਫਰੀਜ਼

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਤਰਨ ਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ ' ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਦੀ 64 ਲੱਖ 39 ਹਜ਼ਾਰ 898 ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਨਸ਼ਾ ਤਸਕਰ ਮਹਾਂਬੀਰ ਸਿੰਘ ਉਰਫ ਮੰਗੂ ਪੁੱਤਰ ਕਿਸ਼ਨ ਸਿੰਘ ਵਾਸੀ ਵਾੜਾ ਸ਼ੇਰ ਸਿੰਘ ਥਾਣਾ ਸਦਰ ਪੱਟੀ ਜਿਲ੍ਹਾ ਤਰਨ ਤਾਰਨ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ | ਜਿਸਦੀ ਕੁੱਲ ਰਕਮ 19 ਲੱਖ 60 ਹਜ਼ਾਰ ਰੁਪਏ ਬਣਦੀ ਹੈ | ਇਸੇ ਤਰ੍ਹਾਂ ਰਣਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਾਂਸ ਖੇੜਾ ਤਹਿਸੀਲ ਬਾਜ਼ਪੁਰ ਉੱਤਰਾਂਖੰਡ ਦੀ ਐਕਸ.ਯੂ.ਵੀ ਕਾਰ ਅਤੇ ਡਰੱਗ ਮਨੀ ਨੂੰ ਫਰੀਜ਼ ਕੀਤਾ ਗਿਆ ਹੈ | ਜਿਸਦੀ ਕੁੱਲ ਰਕਮ 24 ਲੱਖ 49 ਹਜ਼ਾਰ 898 ਰੁਪਏ ਬਣਦੀ ਹੈ | ਇਸੇ ਤਰ੍ਹਾਂ ਅਜੈ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 13 ਖੇਮਕਰਨ ਜ਼ਿਲ੍ਹਾ ਤਰਨ ਤਾਰਨ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ | ਜਿਸਦੀ ਕੁੱਲ ਰਕਮ 20 ਲੱਖ 30 ਹਜ਼ਾਰ ਰੁਪਏ ਬਣਦੀ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ 'ਯੁੱਧ ਨਸ਼ਿਆਂ ਵਿੁੱਰਧ' ਮੁਹਿੰਮ ਦੇ ਹਿੱਸੇ ਵਜ਼ੋ ਤਰਨ ਤਾਰਨ ਪੁਲਿਸ ਵਲੋਂ ਅ੍ਰਪੈਲ ਮਹੀਨੇ ਦੌਰਾਨ ਐੱਨ.ਡੀ.ਪੀ.ਐਸ ਦੇ ਕੁੱਲ 117 ਮੁੱਕਦਮੇ ਦਰਜ ਕਰਕੇ 121 ਮੁਲਜਮਾਂ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ ਕੁੱਲ 19 ਕਿਲੋ 908 ਗ੍ਰਾਮ ਹੈਰੋਇਨ, 3160 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਤਰਨ ਤਾਰਨ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਅਗਲੀ ਖ਼ਬਰ ਸ਼ਾਹਬਾਜ਼ਪੁਰ ਵਿਖੇ ਹੋਈ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ
Ad Position 24