13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਬਾਬਾ ਬਕਾਲਾ ਸਾਹਿਬ, 25 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਰਜ ਭਾਟੀਆ ਅਤੇ ਜ਼ਿਲ੍ਹਾ ਮਲੇਰੀਆ ਅਫਸਰ, ਡਾਕਟਰ ਹਰਜੋਤ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ, ਇਸ ਮੌਕੇ ਰੋਇਲ ਇੰਸਟੀਚਿਊਟ ਦੇ ਨਰਸਿੰਗ ਸਟੂਡੈਂਟਸ ਦੇ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਨੂੰ ਐੱਸ.ਐਮ.ਓ. ਡਾਕਟਰ ਨੀਰਜ ਭਾਟੀਆ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਕਟਰ ਨੀਰਜ ਭਾਟੀਆ ਨੇ ਦੱਸਿਆ ਕਿ ਮਲੇਰੀਆ ਬੁਖਾਰ ਜੋ ਕਿ ਐਨਾਫਲੀਜ਼ ਨਾਂਅ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਖੜੇ੍ਹ ਪਾਣੀ ਵਿਚ ਪੈਦਾ ਹੁੰਦਾ ਹੈ, ਜੋ ਕਿ ਰਾਤ ਵੇਲੇ ਸਵੇਰ ਵੇਲੇ ਕੱਟਦਾ ਹੈ | ਇਸ ਲਈ ਆਪਣੇ ਘਰਾਂ ਤੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿਓ | ਬੁਖਾਰ ਹੋਣ 'ਤੇ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾਈ ਜਾਵੇ, ਜਿਸ ਦਾ ਸਰਕਾਰੀ ਹਸਪਤਾਲ ਵਿਚ ਟੈਸਟ ਤੇ ਇਲਾਜ ਮੁਫਤ ਹੁੰਦਾ ਹੈ | ਇਸ ਮੌਕੇ ਨੋਡਲ ਅਫਸਰ ਡਾ: ਨੀਰਜ ਬਿਸ਼ਟ, ਡਾ ਲਖਵਿੰਦਰ ਸਿੰਘ, ਮਨਦੀਪ ਕੌਰ ਬੀ.ਈ.ਈ.,ਨਰਸਿੰਗ ਸਿਸਟਰ ਹਰਜਿੰਦਰ ਕੌਰ, ਸੁਖਰਾਜ ਕੌਰ ਸਟਾਫ ਨਰਸ, ਐੱਸ.ਐਮ.ਆਈ ਗੁਰਵਿੰਦਰ ਸਿੰਘ, ਜਗਜੀਤ ਕੌਰ ਏ.ਐਨ. ਐਮ, ਬਲਜਿੰਦਰ ਸਿੰਘ ਚਾਹਲ, ਕੁਲਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਬੱਲ, ਤੇਜਿੰਦਰ ਸਿੰਘ ਥੋਥੀਆਂ, ਨਰਸਿੰਗ ਸਟੂਡੈਂਟਸ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹਰਕਮਲਪ੍ਰੀਤ ਸਿੰਘ ਜੰਡ ਦਾ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਜ਼ਿਲ੍ਹਾ ਸਕੱਤਰ ਬਣਨ 'ਤੇ ਸਨਮਾਨ ਅਗਲੀ ਖ਼ਬਰ ਪੁਲਿਸ ਵਲੋਂ 3 ਨਸ਼ਾ ਤਸਕਰਾਂ ਦੀ 64 ਲੱਖ 39 ਹਜ਼ਾਰ 898 ਰੁਪਏ ਦੀ ਜਾਇਦਾਦ ਫਰੀਜ਼
Ad Position 24