ਨਵਾਂ ਪਿੰਡ, 25 ਅਪ੍ਰੈਲ (ਜਸਪਾਲ ਸਿੰਘ)-ਬਾਪੂ ਬਲਵੰਤ ਸਿੰਘ ਦੇ ਗ੍ਰਹਿ ਜੰਡ ਵਿਖੇ ਸੰਤ ਬਾਬਾ ਦਵਿੰਦਰ ਸਿੰਘ ਨਿਰਮਲ ਕੁਟੀਆ ਸਹਾਬਪੁਰ ਵਾਲਿਆਂ ਤੇ ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਗੁ. ਨਾਨਕਸਰ, ਨਾਨਕਸਰ ਨਗਰ ਜੰਡਿਆਲਾ ਤੇ ਸੇਵਾਦਰ ਹਲਕਾ ਜੰਡਿਆਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹਰਕਮਲਪ੍ਰੀਤ ਸਿੰਘ ਜੰਡ ਨੂੰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਜ਼ਿਲ੍ਹਾ ਸਕੱਤਰ ਅੰਮਿ੍ਤਸਰ ਸ਼ਹਿਰੀ ਲਾਏ ਜਾਣ 'ਤੇ ਸਨਮਾਨਿਤ ਕਰਦਿਆਂ ਉਨ੍ਹਾਂ ਜੰਡ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਜੰਡ ਨੇ ਬੋਲਦਿਆਂ ਕਿਹਾ ਕਿ ਸੰਤਾਂ ਮਹਾਪੁਰਸ਼ ਤੇ ਵੱਡਿਆਂ ਵਲੋਂ ਮਿਲੇ ਸਨਮਾਨ ਦੀ ਲਾਜ ਰੱਖਦਿਆਂ ਉਹ ਰਾਤ-ਦਿਨ ਇਕ ਕਰਕੇ ਪੰਜਾਬ, ਦੇਸ਼, ਸਿੱਖ ਕੌਮ ਤੇ ਲੋਕ ਭਲਾਈ ਲਈ ਜੀਅ ਜਾਨ ਲਗਾ ਕੇ ਕੰਮ ਕਰਨਗੇ | ਪਾਰਟੀ ਹਿੱਤ 'ਚ ਚੰਗੇ ਸੁਝਾਅ ਪਾਰਟੀ ਤੇ ਲੋਕਾਂ ਦੀ ਅਵਾਜ਼ ਬਣ ਕੇ ਪਾਰਟੀ ਲਈ ਕੰਮ ਕਰਨਗੇ | ਇਸ ਮੌਕੇ ਦਰਬਾਰਾ ਸਿੰਘ ਰਾਮਪੁਰਾ, ਅਮਰਜੀਤ ਸਿੰਘ ਜੰਡਿਆਲਾ, ਬਾਪੂ ਬਲਵੰਤ ਸਿੰਘ, ਬਾਬਾ ਬਿਬੇਕ ਸਿੰਘ, ਸੰਤ ਬਾਬਾ ਦਵਿੰਦਰ ਸਿੰਘ ਨਿਰਮਲ ਕੁਟੀਆ, ਮਨਦੀਪ ਸਿੰਘ ਜੰਡਿਆਲਾ, ਕਵਲਜੀਤ ਸਿੰਘ ਅੰਮਿ੍ਤਸਰ ਆਦਿ ਹਾਜ਼ਰ ਸਨ |