04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਇਕ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰ ਸ਼ਾਮਿਲ <br/>

Ad Position 21
No active advertisement
ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਜੋਧ ਸਿੰਘ ਸਮਰਾ ਤੇ ਹੋਰ | ਤਸਵੀਰ : ਜਸਵੰਤ ਸਿੰਘ ਵਾਹਲਾ <br/> 12-05-2026
ਰਮਦਾਸ, 11 ਮਈ (ਜਸਵੰਤ ਸਿੰਘ ਵਾਹਲਾ)-ਨਗਰ ਕੌਂਸਲ ਰਮਦਾਸ ਦੇ ਵਾਰਡ ਨੰ: 6 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਭਰਵਾਂ ਹੁੰਗਾਰਾ ਉਸ ਵੇਲੇ ਮਿਲਿਆ ਜਦੋਂ ਕਾਂਗਰਸ ਦੇ ਇਕ ਦਰਜਨ ਤੋਂ ਵੱਧ ਪਰਿਵਾਰ ਫੌਜੀ ਦਲਬੀਰ ਸਿੰਘ, ਗਗਨਦੀਪ ਸਿੰਘ, ਬਿੱਟੂ, ਭਗਤ ਰਾਮ, ਨਿਸ਼ਾਨ, ਹਰਪ੍ਰੀਤ ਕੌਰ, ਮਨਜੀਤ ਕੌਰ ਆਦਿ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਗਏ | ਸ਼ਾਮਿਲ ਹੋਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਪਾਰਟੀ ਚਿੰਨ੍ਹ ਵਾਲੇ ਮਫਲਰ ਪਹਿਨਾ ਕੇ ਸਨਮਾਨਿਤ ਕੀਤਾ | ਜੋਧ ਸਿੰਘ ਸਮਰਾ ਨੇ ਕਿਹਾ ਕਿ ਸੂਝਵਾਨ ਲੋਕ ਆਪ ਤੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ | ਇਸ ਮੌਕੇ ਪੀ. ਏ. ਗੁਰਭੇਜ ਸਿੰਘ ਭੱਟੀ, ਸੀਨੀਅਰ ਅਕਾਲੀ ਆਗੂ ਤੇਰਿੰਦਰ ਸ਼ੇਰ ਸਿੰਘ, ਜਸਕਰਨਜੀਤ ਸਿੰਘ ਰੰਧਾਵਾ, ਰਣਜੋਧ ਸਿੰਘ ਸੋਨੂੰ, ਯੂਥ ਸਕੱਤਰ ਐਡਵੋਕੇਟ ਅਤੁੱਲ ਸ਼ਰਮਾ, ਡਾ. ਗੁਰਪ੍ਰੀਤ ਸਿੰਘ ਰਮਦਾਸ, ਜਗਜੀਤ ਸਿੰਘ, ਗੁਰਿੰਦਰ ਸੋਨਾ, ਅਮਰਜੀਤ ਸਿੰਘ ਰੰਧਾਵਾ, ਨੰਬਰਦਾਰ ਕਰਨਬੀਰ ਸਿੰਘ, ਫੌਜੀ ਅਮਰਜੀਤ ਸਿੰਘ, ਮਲਵਿੰਦਰ ਸਿੰਘ ਮਿੰਟੂ, ਜਗਦੀਸ਼ ਸਿੰਘ ਭੋਲਾ, ਜੋਗਿੰਦਰਪਾਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਰਲੀਨ ਕੌਰ ਨੇ ਦਸਵੀਂ ਜਮਾਤ ਦੇ ਨਤੀਜੇ 'ਚ ਜ਼ਿਲ੍ਹੇ 'ਚੋਂ ਕੀਤਾ ਨੌਵਾਂ ਸਥਾਨ ਹਾਸਿਲ <br/> ਅਗਲੀ ਖ਼ਬਰ 'ਮਾਂ ਦਿਵਸ' ਮੌਕੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਚ ਰੰਗਾਰੰਗ ਸਮਾਗਮ <br/>
Ad Position 24