04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਹਰਲੀਨ ਕੌਰ ਨੇ ਦਸਵੀਂ ਜਮਾਤ ਦੇ ਨਤੀਜੇ 'ਚ ਜ਼ਿਲ੍ਹੇ 'ਚੋਂ ਕੀਤਾ ਨੌਵਾਂ ਸਥਾਨ ਹਾਸਿਲ <br/>

Ad Position 21
No active advertisement
ਦਸਵੀਂ ਜਮਾਤ ਵਿਚੋਂ ਤਹਿਸੀਲ ਅਜਨਾਲਾ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਹਰਲੀਨ ਕੌਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਉਸਦੀ ਮਾਤਾ ਅਮਨਦੀਪ ਕੌਰ, ਭੈਣ ਗੁਰਲੀਨ ਕੌਰ ਨਾਲ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ, ਪਰਿਵਾਰਕ ਮੈਂਬਰ ਅਤੇ ਪਿੰਡ ਦੇ ਵਾਸੀ | ਤਸਵੀਰ : ਸ਼ਰਨਜੀਤ ਸਿੰਘ ਗਿੱਲ <br/> 12-05-2026
ਜਗਦੇਵ ਕਲਾਂ, 11 ਮਈ (ਸ਼ਰਨਜੀਤ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਅਨੁਸਾਰ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਕੰਦੋਵਾਲੀ ਦੀ ਵਸਨੀਕ ਤੇ ਸੰਤ ਗੋਬਿੰਦ ਗੋਪਾਲ ਸੀਨੀਅਰ ਸੈਕੰਡਰੀ ਸਕੂਲ ਚਮਿਆਰੀ ਦੀ ਹੋਣਹਾਰ ਵਿਦਿਆਰਥਣ ਹਰਲੀਨ ਕੌਰ ਨੇ 97.08 ਫੀਸਦੀ ਅੰਕ ਹਾਸਿਲ ਕਰਕੇ ਤਹਿਸੀਲ ਅਜਨਾਲਾ ਵਿਚੋਂ ਪਹਿਲਾ, ਜ਼ਿਲ੍ਹੇ ਵਿਚੋਂ ਨੌਵਾਂ ਅਤੇ ਪੰਜਾਬ ਮੈਰਿਟ ਵਿਚ 92ਵਾਂ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ | ਇਸ ਹੋਣਹਾਰ ਵਿਦਿਆਰਥਣ ਦਾ ਸਕੂਲ ਤੋਂ ਆਪਣੇ ਘਰ ਕੰਦੋਵਾਲੀ ਪੁੱਜਣ 'ਤੇ ਉਸ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕਰਦੇ ਹੋਏ ਹਰਲੀਨ ਕੌਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਹਰਲੀਨ ਕੌਰ ਨੇ ਕਿਹਾ ਕਿ ਉਸ ਵਲੋਂ ਤਹਿਸੀਲ ਅਜਨਾਲਾ ਵਿਚੋਂ ਪਹਿਲਾ ਸਥਾਨ ਹਾਸਿਲ ਕਰਨਾ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਪੂਰੀ ਸਪੋਰਟ, ਸਕੂਲ ਦੇ ਪਿ੍ੰਸੀਪਲ ਤੇ ਸਮੂਹ ਅਧਿਆਪਕ ਸਾਹਿਬਾਨ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ | ਉਸ ਨੇ ਕਿਹਾ ਹੈ ਕਿ ਉਹ ਭਵਿੱਖ ਵਿਚ ਆਈ.ਪੀ.ਐੱਸ/ ਆਈ.ਏ.ਐੱਸ. ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ | ਇਸ ਮੌਕੇ ਹਰਲੀਨ ਕੌਰ ਦੇ ਮਾਤਾ ਅਮਨਦੀਪ ਕੌਰ, ਭੈਣ ਗੁਰਲੀਨ ਕੌਰ, ਪਿੰਡ ਕੰਦੋਵਾਲੀ ਦੇ ਸਰਪੰਚ ਹਰਪ੍ਰੀਤ ਸਿੰਘ, ਨੰਬਰਦਾਰ ਗੁਰਮੀਤ ਸਿੰਘ ਬਾਊ, ਬਲਦੇਵ ਸਿੰਘ, ਗਿਆਨ ਸਿੰਘ, ਡਾ. ਗੁਰਭੇਜ ਸਿੰਘ, ਮਨਦੀਪ ਸਿੰਘ, ਪਲਵਿੰਦਰ ਸਿੰਘ, ਪਲਵੰਤ ਸਿੰਘ, ਜਗਦੀਸ਼ ਸਿੰਘ, ਬਾਬਾ ਬੀਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਖ਼ਾਲਸਾ ਸਕੂਲ ਦਾ ਦਸਵੀਂ ਦਾ ਨਤੀਜਾ 100% ਰਿਹਾ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਇਕ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰ ਸ਼ਾਮਿਲ <br/>
Ad Position 24