04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਕਲਾਸ 'ਚੋਂ 'ਮੈਰਿਟ' ਕੀਤੀ ਹਾਸਿਲ <br/>

Ad Position 21
No active advertisement
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਬੁਤਾਲਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ, ਗੁਰਨੂਰ ਸਿੰਘ ਨੇ ਪੰਜਾਬ ਭਰ ਵਿਚੋਂ ਕ੍ਰਮਵਾਰ 15ਵਾਂ ਅਤੇ 21ਵਾਂ ਸਥਾਨ ਹਾਸਿਲ ਕੀਤਾ ਤੇ ਅੰਮਿ੍ਤਜੋਤ ਕੌਰ ਸਕੂਲ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 12-05-2026
ਬਾਬਾ ਬਕਾਲਾ ਸਾਹਿਬ, 11 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੱਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਦੌਰਾਨ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਬੁਤਾਲਾ ਦੇ ਦੋ ਹੋਣਹਾਰ ਵਿਦਿਆਰਥੀਆਂ ਨੇ 'ਮੈਰਿਟ' ਹਾਸਿਲ ਕਰਕੇ ਆਪਣੇ ਸਕੂਲ, ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ, ਜਦਕਿ ਸਮੁੱਚੇ ਤੌਰ ਤੇ ਸਕੂਲ ਦਾ ਨਤੀਜਾ 100% ਰਿਹਾ ਹੈ | ਸਕੂਲ ਦੇ ਹੋਣਹਾਰ ਵਿਦਿਆਰਥੀ ਗੁਰਪ੍ਰੀਤ ਸਿੰਘ 96.92% ਅਤੇ ਗੁਰਨੂਰ ਸਿੰਘ 96% ਨੇ ਪੰਜਾਬ ਭਰ ਵਿਚੋਂ ਕ੍ਰਮਵਾਰ 15ਵਾਂ ਅਤੇ 21ਵਾਂ ਸਥਾਨ ਹਾਸਿਲ ਕੀਤਾ ਹੈ | ਜਦ ਕਿ ਅੰਮਿ੍ਤਜੋਤ ਕੌਰ 95.38% ਅੰਕ ਹਾਸਿਲ ਕਰਕੇ ਸਕੂਲ ਵਿਚੋਂ ਤੀਸਰੇ ਸਥਾਨ 'ਤੇ ਰਹੀ | ਦੱਸਵੀਂ ਦੇ ਕੁੱਲ 74 ਵਿਦਿਆਰਥੀਆਂ ਨੇ ਦੱਸਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚ 2 ਵਿਦਿਆਰਥੀਆਂ ਨੇ ਸਟੇਟ ਵਿਚੋਂ ਮੈਰਿਟ ਸਥਾਨ ਹਾਸਿਲ ਕੀਤਾ, 13 ਵਿਦਿਆਰਥੀਆਂ ਨੇ 96% ਤੋਂ ਵੱਧ ਅੰਕ ਲਏ, 15 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਲਏ ਅਤੇ ਬਾਰਾਂ ਵਿਦਿਆਰਥੀਆਂ ਨੇ 75% ਤੋਂ ਵੱਧ ਅੰਕ ਲੈ ਕੇ ਪੂਰੇ ਪੰਜਾਬ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਕਾਮਯਾਬੀ ਦਾ ਸਿਹਰਾ ਸਕੂਲ ਮੈਨੇਜਮੈਂਟ ਟਰੱਸਟ ਦੇ ਚੇਅਰਪਰਸਨ ਸਤਨਾਮ ਕੌਰ ਸੇਖੋਂ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਟਰੱਸਟ ਦੇ ਸੈਕਟਰੀ ਸ: ਹਰਿੰਦਰ ਸਿੰਘ ਰੰਧਾਵਾ, ਸਕੂਲ ਦੇ ਚੇਅਰਮੈਨ ਐਡਵੋਕੇਟ ਸੁਖਦਿਆਲ ਸਿੰਘ ਬੱਲ, ਸਕੂਲ ਸੈਕਟਰੀ ਸਵਿੰਦਰ ਸਿੰਘ ਬੱਲ, ਸਕੂਲ ਪਿ੍ੰ: ਜਸਵਿੰਦਰ ਕੌਰ ਅਤੇ ਸਕੂਲ ਦੇ ਮਿਹਨਤੀ ਤੇ ਹੋਣਹਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਵਿਚ 'ਆਪ' ਨੂੰ ਝਟਕਾ, ਬੀਬੀ ਪਰਮਜੀਤ ਕੌਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਨੇ ਦੱਸਵੀਂ ਕਲਾਸ 'ਚੋਂ 'ਮੈਰਿਟ' ਕੀਤੀ ਹਾਸਿਲ <br/>
Ad Position 24