28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਿੰਡ ਨਰਿੰਜਨਪੁਰ ਵਿਖੇ ਕਈ ਜ਼ਿਮੀਂਦਾਰ ਪਰਿਵਾਰ ਤੇ ਨੌਜਵਾਨ ਭਾਜਪਾ 'ਚ ਹੋਏ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 22-05-2026
ਰਈਆ, 21 ਮਈ (ਸ਼ਰਨਬੀਰ ਸਿੰਘ ਕੰਗ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਨਿਰੰਜਨਪੁਰ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਈ ਜ਼ਿਮੀਂਦਾਰ ਪਰਿਵਾਰ ਅਤੇ ਨੌਜਵਾਨ ਭਾਜਪਾ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਹਲਕੇ ਦੇ ਇੰਚਾਰਜ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅੰਮਿ੍ਤਸਰ ਦਿਹਾਤੀ ਵਲੋਂ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਨੌਜਵਾਨ ਬਿਕਰਮਜੀਤ ਸਿੰਘ ਗ੍ਰਹਿ ਵਿਖੇ ਹੋਏ ਭਰਵੇਂ ਇਕੱਠ ਮੌਕੇ ਪੁੱਜੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮੱਤ ਦੇ ਕੇ ਭਾਜਪਾ ਦੀ ਸਰਕਾਰ ਬਣਾਈ ਤੇ ਆਪਣੇ ਗਲੋਂ ਮਮਤਾ ਬੈਨਰਜੀ ਦੀ ਗੁਲਾਮੀ ਨੂੰ ਲਾਹ ਦਿੱਤਾ ਹੈ | ਇਸ ਮੌਕੇ ਬਿਕਰਮ ਸਿੰਘ ਅਤੇ ਅਨਮੋਲਜੀਤ ਸਿੰਘ ਯੂ. ਕੇ. ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਜਿਸ ਤਰ੍ਹਾਂ ਮਨਜੀਤ ਸਿੰਘ ਮੰਨਾ ਆਪਣੇ ਵਰਕਰਾਂ ਅਤੇ ਸਾਥੀਆਂ ਨਾਲ ਮੁਸ਼ਕਿਲ ਸਮੇਂ ਨਾਲ ਖਲੋਂਦੇ ਹਨ ਉਸ ਤਰ੍ਹਾਂ ਕੋਈ ਵੀ ਲੀਡਰ ਨਹੀਂ ਕਰਦਾ | ਇਸ ਕਰਕੇ ਉਨ੍ਹਾਂ ਅੱਜ ਤੋਂ ਮਨਜੀਤ ਸਿੰਘ ਮੰਨਾ ਨਾਲ ਚੱਲਣ ਦਾ ਪ੍ਰਣ ਕੀਤਾ ਹੈ | ਪਿੰਡ ਨਰਿੰਜਨਪੁਰ ਤੋਂ ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਰਛਪਾਲ ਸਿੰਘ, ਅਵਤਾਰ ਸਿੰਘ, ਜ਼ੈਲਦਾਰ ਪਰਮਜੀਤ ਸਿੰਘ, ਰਾਜਨਦੀਪ ਸਿੰਘ ਇਟਲੀ, ਜ਼ੈਲਦਾਰ ਵਿਜੇਪਾਲ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਜ਼ੈਲਦਾਰ, ਰੁਪਿੰਦਰ ਸਿੰਘ, ਕਿਸਾਨ ਆਗੂ ਅਮਰੀਕ ਸਿੰਘ, ਸ਼ਰਨਜੀਤ ਸਿੰਘ ਛੰਨੀ, ਬਲਵਿੰਦਰ ਸਿੰਘ ਜ਼ੈਲਦਾਰ, ਗਿਆਨ ਸਿੰਘ, ਸਾਬਕਾ ਮੈਂਬਰ ਮੁਖਤਾਰ ਸਿੰਘ ਮੁੱਖਾ ਆਦਿ ਸਨ | ਇਸ ਮੌਕੇ ਜ਼ਿਲ੍ਹਾ ਜਰਨਲ ਸੈਕਟਰੀ ਰਜੇਸ਼ ਟਾਂਗਰੀ, ਸਰਕਲ ਪ੍ਰਧਾਨ ਕਰਮ ਸਿੰਘ ਖਿਲਚੀਆਂ, ਸਰਕਲ ਪ੍ਰਧਾਨ ਲਾਟ ਬਿਆਸ, ਸਰਕਲ ਪ੍ਰਧਾਨ ਰਜੇਸ਼ ਕੁਮਾਰ ਰਈਆ, ਸਾਬਕਾ ਸਰਪੰਚ ਗੁਰਦੇਵ ਸਿੰਘ ਜਲਾਲਾਬਾਦ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਜੱਸ ਭੋਰਸੀ, ਰਵੀ ਟਪਿਆਲਾ, ਪਿੰਦਰ ਦੌਲੋਨੰਗਲ, ਗਾਂਧੀ ਭਿੰਡਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਯੂਨੀਅਨ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ-ਡਾ. ਕੋਹਾਲੀ, ਕੱਕੜ <br/> ਅਗਲੀ ਖ਼ਬਰ ਬਿਜਲੀ ਘਰ ਅਜਨਾਲਾ 'ਚ ਅਚਾਨਕ ਅੱਗ ਲੱਗਣ ਨਾਲ ਹਾਈ ਵੋਲਟੇਜ ਤਾਰਾਂ ਸੜੀਆਂ <br/>
Ad Position 24