ਮਜੀਠਾ, 23 ਮਈ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸਜ ਯੂਨੀਅਨ ਰਜਿ. ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਸਬ ਅਰਬਨ ਸਰਕਲ ਅੰਮਿ੍ਤਸਰ ਦੀ ਕਨਵੈਨਸ਼ਨ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਹੋਈ | ਕਨਵੈਨਸ਼ਨ ਨੂੰ ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਅÏਲਖ ਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਖੁੰਡਾ ਨੇ ਸੰਬੋਧਨ ਕੀਤਾ | ਕਨਵੈਨਸ਼ਨ 'ਚ ਜਥੇਬੰਦਕ ਚੋਣਾਂ, ਜਮਹੂਰੀ ਕਾਰ ਵਿਹਾਰ, ਠੇਕਾ ਕਾਮਿਆਂ ਨਾਲ ਸਾਂਝੇ ਸੰਘਰਸ਼ਾਂ ਅਤੇ ਫੰਡਾਂ ਦੇ ਏਜੰਡਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਦੋ ਸਾਲ ਬਾਅਦ ਜਥੇਬੰਦੀ ਦੀਆਂ ਚੋਣਾਂ ਹੁੰਦੀਆਂ ਹਨ, ਮੈਂਬਰਸ਼ਿਪ ਭਰੀ ਜਾਂਦੀ ਹੈ | ਆਗੂਆਂ ਨੇ ਸੱਦਾ ਦਿੱਤਾ ਕਿ ਸਬ ਡਵੀਜ਼ਨਾਂ 'ਚ ਇਕੱਠ ਕਰਕੇ ਮੈਂਬਰਸ਼ਿਪ ਭਰੀ ਜਾਵੇ ਅਤੇ ਸਾਫ ਸੁਥਰੀ ਤੇ ਨਿਧੜਕ ਲੀਡਰਸ਼ਿਪ ਦੀ ਚੋਣ ਕੀਤੀ ਜਾਵੇ | ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿੱਜੀਕਰਨ ਦਾ ਹੱਲਾ ਤੇਜ਼ ਕੀਤਾ ਹੋਇਆ ਹੈ | ਮੁੱਖ ਮੰਤਰੀ ਵਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਝੂਠੇ ਦੰਭ ਹੇਠ ਅਤੇ ਖੇਤਾਂ 'ਚੋਂ ਪੋਲ ਹਟਾਉਣ ਦੇ ਸਬਜ਼ਬਾਗ ਵਿਖਾ ਕੇ ਲੋਕਾਂ ਦੇ ਟੈਕਸਾਂ ਰਾਹੀਂ ਦਿੱਤੇ ਪੈਸੇ ਨਾਲ ਬਿਜਲੀ ਦੀਆਂ ਲਾਈਨਾਂ ਅੰਡਰਗਰਾਊਾਡ ਕਰਕੇ ਕਾਰਪੋਰੇਟ ਘਰਾਣਿਆਂ ਲਈ ਬਿਜਲੀ ਵਿਭਾਗ ਦੇ ਮੁਕੰਮਲ ਨਿੱਜੀਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ | 2027 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਨੇ ਨਿੱਜੀਕਰਨ ਦਾ ਹੱਲਾ ਹੋਰ ਤੇਜ਼ ਕਰਨਾ ਹੈ | ਇਸ ਲਈ ਇਸ ਨਿੱਜੀਕਰਨ ਦੇ ਹੱਲੇ ਨੂੰ ਰੋਕਣ ਵਾਸਤੇ ਸਮੂਹ ਕਿਰਤੀ ਕਾਮਿਆਂ, ਕਿਸਾਨਾਂ, ਮਜ਼ਦੂਰਾਂ ਨਾਲ ਸਾਂਝੇ ਸੰਘਰਸ਼ਾਂ ਦੀ ਲੋੜ ਹੈ | ਕਨਵੈਨਸ਼ਨ 'ਚ ਸਰਕਲ ਸਕੱਤਰ ਸੁਖਪਾਲ ਸਿੰਘ ਮਜੀਠਾ, ਸਰਕਲ ਕੈਸ਼ੀਅਰ ਕੁੰਦਨ ਲਾਲ ਹਰੀਆਂ, ਡਵੀਜ਼ਨ ਪ੍ਰਧਾਨ ਰਘਬੀਰ ਸਿੰਘ ਮਜੀਠਾ, ਗੁਰਪ੍ਰੀਤ ਸਿੰਘ ਸੋਹੀਆਂ, ਦਵਿੰਦਰ ਪਾਲ ਸਿੰਘ ਰਮਦਾਸ, ਬਲਜਿੰਦਰ ਸਿੰਘ ਥੋਬਾ ਨੇ ਵੀ ਆਪਣੇ ਵਿਚਾਰ ਰੱਖੇ |